Breaking News

ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਮੁੰਡੇ ਕੁੜੀ ਦੀ ਹੋਈ ਇਸ ਤਰਾਂ ਮੌਤ ,ਪੰਜਾਬ ਚ ਵਿਛੇ ਸੱਥਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ ,ਜਿੱਥੇ ਕੋਰੋਨਾਂ ਮਹਾਂਮਾਰੀ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ ।ਉਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਗਈ।ਪੰਜਾਬ ਦੇ ਬਹੁਤੇ ਪਰਿਵਾਰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਹੁਣ ਮਾਪਿਆਂ ਵਲੋਂ ਅੱਜ ਕਲ ਦੇ ਕਈ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਵਿਦੇਸ਼ ਭੇਜਿਆ ਜਾਂਦਾ ਹੈ।

ਜੋਂ ਉੱਥੇ ਜਾ ਕੇ ਪੜ੍ਹਾਈ ਕਰਕੇ ਵਧੀਆ ਨੌਕਰੀ ਪ੍ਰਾਪਤ ਕਰ ਸਕਣ।ਪਰ ਕਈ ਵਾਰੀ ਵਿਦੇਸ਼ ਵਿੱਚੋਂ ਪਰਿਵਾਰਾਂ ਨੂੰ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ,ਜੋ ਪਰਿਵਾਰ ਲਈ ਸਹਿਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ । ਅਜਿਹੀ ਹੀ ਘਟਨਾ ਸਾਹਮਣੇ ਆਈ ਹੈ , ਕੈਨੇਡਾ ਦੇ ਮੌਂਟਰੀਅਲ ਦੇ ਵਿੱਚੋ, ਜਿੱਥੇ ਪੰਜਾਬੀ ਨੌਜ਼ਵਾਨ ਮੁੰਡੇ ਤੇ ਕੁੜੀ ਦੀ ਇਕ ਕਾਰ ਹਾਦਸੇ ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮੌਂਟਰੀਅਲ ਵਿੱਚ ਇਹ ਹਾਦਸਾ ਮੰਗਲਵਾਰ ਨੂੰ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ ਚ ਜਾ ਡਿੱਗੀ।ਮੌਂਟਰੀਅਲ ਪੁਲਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।ਮੌਂਟਰੀਅਲ ਪੁਲਸ ਨੇ ਮੌਕੇ ਵਾਲੀ ਜਗ੍ਹਾ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ, ਕਿ ਅਖੀਰ ਇਹ ਹਾਦਸਾ ਕਿਵੇਂ ਹੋਇਆ ਤੇ ਕਾਰ ਲੇਕ ਵਿੱਚ ਕਿਵੇਂ ਪਹੁੰਚ ਗਈ।ਇਕ ਚਸ਼ਮਦੀਦ ਗਵਾਹ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 6:30 ਵਜੇ ਵਾਪਰੀ।ਵਿਅਕਤੀ ਦੇ ਦੱਸਣ ਅਨੁਸਾਰ ਉਸ ਨੂੰ ਅਵਾਜ਼ ਸੁਣਾਈ ਦਿੱਤੀ।

ਜਦੋਂ ਕਾਰ ਲੇਕ ਚ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਪਾਣੀ ਦੇ ਕਿਨਾਰੇ ਚੀਰਦੀ ਹੋਈ ਅੰਦਰ ਜਾ ਰਹੀ ਸੀ। ਮੌਕੇ ਤੇ ਮੌਜੂਦ ਇਕ ਹੋਰ ਨੌਜਵਾਨ ਨੇ ਇਸ ਜੋੜੇ ਦੀ ਮਦੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋਂ ਉਹ ਕਾਰ ਦੇ ਸ਼ੀਸ਼ੇ ਖੁੱਲ੍ਹੇ ਰੱਖ ਸਕੇ, ਤੇ ਉਨ੍ਹਾਂ ਨੂੰ ਬਚਾ ਸਕੇ। ਇਸ ਹਾਦਸੇ ਵਿਚ 22ਸਾਲਾਂ ਮੁੰਡੇ ਤੇ 19 ਸਾਲਾਂ ਕੁੜੀ ਦੀ ਜਾਨ ਚਲੀ ਗਈ ਹੈ।ਇਹ ਦੋਵੇਂ ਮ੍ਰਿਤਕ ਪੰਜਾਬ ਦੇ ਸੀ।ਹਾਦਸੇ ਤੋਂ ਬਾਅਦ ਪੁਲਸ ਨੇ ਲੇਕ ਵਿੱਚੋ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਘਟਨਾ ਨੂੰ ਸੁਣਦੇ ਸਾਰ ਹੀ ਪੰਜਾਬ ਦੇ ਵਿੱਚ ਦੋਹਾਂ ਦੇ ਪਰਿਵਾਰਾਂ ਵਿਚ ਸੋਗ ਦੀ ਲਹਿਰ ਛਾ ਗਈ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …