Breaking News

ਕਨੇਡਾ ਚ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ , ਦੇਖ ਨਿਕਲੀਆਂ ਗੋਰਿਆਂ ਦੀਆਂ ਵੀ ਧਾਹਾਂ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ, ਜਿੱਥੇ ਕੋਰੋਨਾਂ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ ।ਉਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਗਈ। ਪੰਜਾਬ ਦੇ ਬਹੁਤੇ ਪਰਿਵਾਰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਹੁਣ ਮਾਪਿਆਂ ਵਲੋਂ ਅੱਜ ਕਲ ਦੇ ਕਈ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਵਿਦੇਸ਼ ਭੇਜਿਆ ਜਾਂਦਾ ਹੈ।ਜੋਂ ਉੱਥੇ ਜਾ ਕੇ ਪੜ੍ਹਾਈ ਕਰਕੇ ਵਧੀਆ ਨੌਕਰੀ ਪ੍ਰਾਪਤ ਕਰ ਸਕਣ।

ਪਰ ਕਈ ਵਾਰੀ ਵਿਦੇਸ਼ ਵਿੱਚੋਂ ਪਰਿਵਾਰਾਂ ਨੂੰ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ,ਜੋ ਪਰਿਵਾਰ ਲਈ ਸਹਿਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੀ ਹੀ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਮੌਤ ਤੇ ਗੋਰਿਆ ਵੱਲੋਂ ਵੀ ਦੁੱਖ ਜਾਹਿਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਵਾਪਰੇ ਇਕ ਸੜਕ ਹਾਦਸੇ ਦੌਰਾਨ 29 ਸਾਲਾ ਮਨਪ੍ਰੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਨਪ੍ਰੀਤ ਇਕ ਟਰੱਕ ਦੀ ਚਪੇਟ ਵਿਚ ਆ ਗਿਆ , ਤੇ ਟਰੱਕ ਦੇ ਥੱਲੇ ਆਉਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਪਿੰਡ ਪਹੁੰਚਦੇ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮਨਪ੍ਰੀਤ ਦੀ ਮੌਤ ਬਾਰੇ ਜਾਣਕਾਰੀ ਉਸ ਦੇ ਮਾਮਾ ਜੀ ਸਵਿੰਦਰ ਸਿੰਘ ਸਾਬਕਾ ਸਰਪੰਚ ਚੱਕ ਰੋੜਾ ਵਾਲਾ ਵੱਲੋ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕੇ ਉਨ੍ਹਾਂ ਦਾ ਭਾਣਜਾ ਮਨਪ੍ਰੀਤ ਸਿੰਘ ਦੋ ਸਾਲ ਪਹਿਲਾਂ ਹੀ ਆਪਣੀ ਪਤਨੀ ਸਮੇਤ ਕੈਨੇਡਾ ਵਿਚ ਵਰਕ ਪਰਮਿਟ ਤੇ ਗਿਆ ਸੀ।

ਉਨ੍ਹਾਂ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਿਤਾ ਜੀ ਦੀ ਮੌਤ 20 ਸਾਲ ਪਹਿਲਾਂ ਹੋ ਚੁੱਕੀ ਹੈ। ਤੇ ਹੁਣ ਮਨਪ੍ਰੀਤ ਦੀ ਮੌਤ ਨਾਲ ਪ੍ਰੀਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਾ ਹੈ। ਮਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਭੁੱਲਰ ਵਾਸੀ ਸਰਵਾਂ ਬੋਦਲਾ, ਫਿਰੋਜ਼ਪੁਰ ਤੋਂ ਸੀ। ਮਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਟਰਾਂਟੋ ਵਿੱਚ ਪੰਜਾਬੀ ਭਾਈਚਾਰੇ ਵਲੋ ਵੀ ਸੜਕ ਹਾਦਸੇ ਵਿੱਚ ਮਾਰੇ ਗਏ ਮਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ।

Check Also

6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ , ਕੁਝ ਹੀ ਘੰਟੇ ਬਾਅਦ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ  ਹਰ ਘਰ ਦੇ ਵਿਚ ਜਿਥੇ ਬੱਚੇ ਉਸ ਘਰ ਦੀ ਰੌਣਕ ਹੁੰਦੇ …