ਤਾਜਾ ਵੱਡੀ ਖਬਰ
ਸਿਆਣਿਆਂ ਤੋਂ ਸੱਚ ਸੁਣਿਆਂ ਕਿ ਮਾਂ ਦਾ ਕਰਜ਼ ਕੋਈ ਨਹੀਂ ਚੁਕਾ ਸਕਦਾ। ਚਾਹੇ ਅਸੀਂ ਕਿੰਨਾ ਵੀ ਆਪਣੀ ਮਾਂ ਦੇ ਲਈ ਕਰ ਲਈਏ ਉਹ ਹਮੇਸ਼ਾ ਘੱਟ ਹੀ ਰਹਿੰਦਾ ਹੈ। ਮਾਂ ਅਨੇਕਾਂ ਪੀੜਾਂ ਸਹਿ ਕੇ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਅਤੇ ਸਾਨੂੰ ਜਨਮ ਦੇਣ ਤੋਂ ਬਾਅਦ ਵੀ ਕਈ ਵਾਰ ਉਸ ਨੂੰ ਅਸਹਿਣਯੋਗ ਦਰਦ ਅਤੇ ਬੀਮਾਰੀਆਂ ਹੋ ਜਾਂਦੀਆਂ ਹਨ। ਪਰ ਇੱਥੇ ਕੈਨੇਡਾ ਤੋਂ ਇਹ ਘਟਨਾ ਹੈਰਾਨ ਕਰਨ ਵਾਲੀ ਹੈ ਜਿੱਥੇ ਇੱਕ ਮਾਂ ਨੂੰ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਕਈ ਬਿਮਾਰੀਆਂ ਨੇ ਘੇਰਾ ਪਾ ਲਿਆ।
ਕੈਨੇਡਾ ਦੇ ਮਾਂਟਰੀਅਲ ਦੇ ਵਿੱਚ ਇੱਕ ਲੌਰਲਿਨ ਲੇਅ ਨਾਮ ਦੀ ਔਰਤ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਨਸਿਕ ਅਤੇ ਸਰੀਰਕ ਤੌਰ ਉੱਪਰ ਗੰ-ਭੀ- ਰ ਬਿਮਾਰ ਪੈ ਗਈ। ਉਸ ਦੀ ਹਾਲਤ ਇੰਨੀ ਜ਼ਿਆਦਾ ਸੀ ਕਿ ਉਸ ਲਈ ਆਪਣੇ ਆਪ ਨੂੰ ਸੰਭਾਲਣਾ ਵੀ ਮੁ-ਸ਼- ਕਿ-ਲ ਹੋ ਗਿਆ। ਇਸ ਦੇ ਨਾਲ ਹੀ ਮਾਨਸਿਕ ਤੌਰ ਉਪਰ ਉਸ ਨੂੰ ਭੁੱਲਣ ਦੀ ਆਦਤ ਪੈ ਗਈ। 10 ਮਿੰਟ ਪਹਿਲਾਂ ਉਸ ਨੇ ਕੀ ਕੀਤਾ ਸੀ ਇਹ ਗੱਲ ਵੀ ਉਹ ਯਾਦ ਨਹੀਂ ਰੱਖ ਪਾਉਂਦੀ ਸੀ।
ਅਜਿਹਾ ਲੱਗ ਰਿਹਾ ਸੀ ਕਿ ਉਹ ਸਰੀਰਕ ਤੌਰ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਰੋਗੀ ਬਣ ਗਈ ਹੋਵੇ। ਪਰਿਵਾਰ ਵਾਲਿਆਂ ਨੇ ਦੱਸਿਆ ਡਿਲਿਵਰੀ ਤੋਂ ਪਹਿਲਾਂ ਉਹ ਬਿਲਕੁਲ ਸਿਹਤਮੰਦ ਸੀ ਅਤੇ ਇਸ ਗੱਲ ਨੂੰ ਲੈ ਕੇ ਬੇਹੱਦ ਖੁਸ਼ ਵੀ ਸੀ। ਪਰ ਡਿਲਿਵਰੀ ਕਰਨ ਵੇਲੇ ਉਸ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਗਈਆਂ ਜਿਸ ਨਾਲ ਉਸ ਦੀ ਇਹ ਹਾਲਤ ਹੋ ਗਈ। ਇਸ ਦੌਰਾਨ ਉਸ ਨੂੰ ਦੋ ਵਾਰ ਦਿਲ ਦਾ ਦੌ – ਰਾ ਵੀ ਪਿਆ ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਉਪਰ ਅਣਗਹਿਲੀ ਕਰਨ ਦਾ ਦੋ- ਸ਼ ਵੀ ਲਗਾਇਆ।
ਪਰਿਵਾਰ ਨੇ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ ਉਹ ਬਹੁਤ ਹੀ ਮੁ-ਸ਼-ਕਿ- ਲ ਭਰੇ ਹਾਲਤ ਵਿੱਚੋਂ ਲੰਘ ਰਹੇ ਹਨ। ਜਦੋਂ ਲੌਰਲਿਨ ਦੀ ਹਾਲਤ ਵਿਗੜੀ ਤਾਂ ਡਾਕਟਰਾਂ ਨੇ ਇਸ ਬਾਰੇ ਕਿਹਾ ਕਿ ਉਹ 5-10 ਮਿੰਟ ਵਿੱਚ ਬਿਲਕੁਲ ਠੀਕ ਹੋ ਜਾਵੇਗੀ ਜਦਕਿ ਅਜਿਹਾ ਨਹੀਂ ਹੋਇਆ। ਲੌਰਲਿਨ ਇਕੱਲੀ ਨਹੀਂ ਰਹਿ ਸਕਦੀ ਉਸ ਦੇ ਕੋਲੋਂ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਨੂੰ ਰਹਿਣਾ ਪੈਂਦਾ ਹੈ। ਉਹ ਤੇ ਆਪਣੀ ਬੱਚੀ ਤੱਕ ਨੂੰ ਭੁੱਲ ਜਾਂਦੀ ਹੈ। ਪਰਿਵਾਰ ਵਾਲੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਨਾਲ ਜੋ ਕੁਝ ਵੀ ਹੋਇਆ ਹੈ ਇਹ ਸਭ ਡਾਕਟਰਾਂ ਦੀ ਗਲਤੀ ਕਾਰਨ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …