Breaking News

ਇਸ ਮਹਿਲਾ ਨੇ ਇਕੱਠਿਆਂ ਹੀ 60 ਲੋਕਾਂ ਨਾਲ ਰਚਾ ਲਿਆ ਵਿਆਹ , 3 ਦਿਨ ਚਲਿਆ ਪ੍ਰੋਗਰਾਮ ਮਨਾਇਆ ਜਸ਼ਨ`

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਹਮਸਫਰ ਦੀ ਜ਼ਰੂਰਤ ਹੁੰਦੀ ਹੈ ਜੋ ਉਸਦੇ ਦੁੱਖ ਸੁੱਖ ਦੇ ਵਿੱਚ ਉਸਦਾ ਸਾਥ ਦਵੇ l ਇਸ ਹਮਸਫਰ ਦੀ ਤਲਾਸ਼ ਉਦੋਂ ਖਤਮ ਹੁੰਦੀ ਹੈ , ਜਦੋਂ ਮਨੁੱਖ ਵਿਆਹ ਦੇ ਬੰਧਨ ਦੇ ਵਿੱਚ ਵੱਝ ਜਾਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹਾ ਮਾਮਲਾ ਦੱਸਾਂਗੇ, ਜਿੱਥੇ ਇੱਕ ਮਹਿਲਾ ਨੇ ਇਕੱਠਿਆਂ ਹੀ 60 ਲੋਕਾਂ ਦੇ ਨਾਲ ਵਿਆਹ ਕਰ ਲਿਆ l ਇਨਾ ਹੀ ਨਹੀਂ ਸਗੋਂ ਵਿਆਹ ਦਾ ਪ੍ਰੋਗਰਾਮ ਇਕੱਠਿਆਂ ਤਿੰਨ ਦਿਨ ਚਲਦਾ ਰਿਹਾ l ਇਸ ਮਹਿਲਾ ਦਾ ਕਿੱਸਾ ਇਨ੍ਹੀਂ ਦਿਨੀਂ ਚਰਚਾ ਵਿਚ ਹੈ , ਜਿਸ ਨੇ ਆਪਣੇ ਵਿਆਹ ਲਈ ਇਕ-ਦੋ ਨਹੀਂ ਸਗੋਂ ਪੂਰੇ 60 ਲੋਕਾਂ ਨੂੰ ਚੁਣਿਆ l

ਇਨਾ ਹੀ ਨਹੀਂ ਸਗੋਂ ਉਸ ਵੱਲੋਂ ਇਕੱਠਿਆਂ ਨੇ ਲੋਕਾਂ ਦੇ ਨਾਲ ਵਿਆਹ ਕਰਵਾ ਲਿਆ ਗਿਆ l ਦਰਅਸਲ ਆਸਟ੍ਰੇਲੀਆ ਦੀ ਰਹਿਣ ਵਾਲੀ ਇੱਕ 40 ਸਾਲਾ ਦੀ ਕਾਰਲੀ ਨਾਮਕ ਔਰਤ ਜਿਹੜੀ ਪੇਸ਼ੇ ਤੋਂ ਵੈਡਿੰਗ ਫੋਟੋਗ੍ਰਾਫਰ ਹੈ, ਜਿਹਨਾਂ ਨੇ ਆਪਣੇ ਲਈ ਕਿਸੇ ਇਕ ਨੂੰ ਆਪਣਾ ਜੀਵਨ ਸਾਥੀ ਨਹੀਂ ਚੁਣਿਆ ਸਗੋਂ, ਇਕੱਠੇ 60 ਲੋਕਾਂ ਨੂੰ ਚੁਣਿਆ ਤੇ ਉਸ ਨਾਲ ਵਿਆਹ ਕਰ ਲਿਆ। ਉਹਨਾਂ ਦੇ ਇਸ ਫ਼ੈਸਲੇ ਕਾਰਨ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ l ਇਸ ਮਾਮਲੇ ਲਈ ਉਹਨਾਂ ਨੇ ਕਿਹਾ ਮੈਂ ਇਨ੍ਹਾਂ ਸਾਰਿਆਂ ਨਾਲ ਇਕੱਠੇ ਵਿਆਹ ਕਰ ਲਿਆ।

ਆਪਣੇ ਵਿਆਹ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਕ ਇਨਸਾਨ ਨਾਲ ਵਿਆਹ ਕਰਨ ਦਾ ਕੰਸੈਪਟ ਮੈਨੂੰ ਠੀਕ ਨਹੀਂ ਲੱਗਦਾ। ਇੰਝ ਲੱਗਦਾ ਹੈ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਸਿਰਫ ਇਕ ਇਨਸਾਨ ਦੇ ਨਾਂ ਕਰ ਦਿੱਤੀ ਹੋਵੇ। ਮੈਂ ਆਪਣੇ ਜੀਵਨ ਵਿਚ ਬਸ ਇਕ ਇਹੀ ਕੰਮ ਸੀ ਜੋ ਨਹੀਂ ਕਰਨਾ ਚਾਹੁੰਦੀ ਸੀ।

ਇਹੀ ਕਾਰਨ ਹੈ ਕਿ ਇਸ ਔਰਤ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਲਈ ਕਿਸੇ ਇੱਕ ਹਮਸਫਰ ਦੀ ਨਹੀਂ ਸਗੋਂ, ਕਈ ਹਮਸਫਰ ਚੁਣੇ ਗਏ ਹਨ ਤਾਂ ਜੋ ਉਸਦੀ ਜ਼ਿੰਦਗੀ ਬੋਰੀਅਤ ਭਰੀ ਨਾ ਹੋਵੇ l ਪਰ ਇਹ ਮਾਮਲਾ ਇਨੀ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈ ਤੇ ਲੋਕ ਇਸ ਨੂੰ ਲੈ ਕੇ ਲੋਕ ਆਪਣੀ ਵੱਖੋ ਵੱਖਰੀ ਪ੍ਰਤੀਕ੍ਰਿਆ ਦਿੰਦੇ ਪਏ ਹਨ l

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …