Breaking News

ਇਸ ਮਸ਼ਹੂਰ ਭਾਰਤੀ ਕ੍ਰਿਕਟਰ ਬਾਰੇ ਆਈ ਮਾੜੀ ਖਬਰ – ਕਮਰੇ ਚ ਇਸ ਹਾਲਤ ਚ ਮਿਲੀ ਲੋਥ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਹ ਸਾਲ ਸ਼ਾਇਦ ਖੁ-ਦ-ਕੁ-ਸ਼ੀ- ਆਂ ਦਾ ਸਾਲ ਹੋ ਗੁਜਰੇਗਾ। ਨਿੱਤ ਆਏ ਨਵੇਂ ਦਿਨ ਕੋਈ ਨਾ ਕੋਈ ਇਨਸਾਨ ਅਜਿਹਾ ਕਰ ਇਸ ਦੁਨੀਆ ਤੋਂ ਜਾ ਰਿਹਾ ਹੈ। ਇੰਨੀ ਅਨਮੋਲ ਜ਼ਿੰਦਗੀ ਨੂੰ ਕੋਈ ਆਸਾਨੀ ਨਾਲ ਕਿਵੇਂ ਨਕਾਰ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਮਾਮਲਾ ਅਜੇ ਤੱਕ ਉਲਝਿਆ ਹੋਇਆ ਹੈ। ਪਰ ਹੁਣ ਸੋਗ ਭਰੀ ਖ਼ਬਰ ਕ੍ਰਿਕਟ ਜਗਤ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਇਕ ਭਾਰਤੀ ਕ੍ਰਿਕਟਰ ਵੱਲੋਂ ਅਜਿਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਸਾਬਕਾ ਰਣਜੀ ਖਿਡਾਰੀ ਅਤੇ ਭਾਰਤੀ ਅੰਡਰ-19 ਟੀਮ ਦਾ ਹਿੱਸਾ ਰਹੇ ਐੱਮ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ । ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਕਮਰੇ ਵਿੱਚ। ਲ ਟ ਕ ਦੇ । ਹੋਏ ਮਿਲੇ ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਵੱਲੋਂ ਪੁਲਿਸ ਨੂੰ ਦਿੱਤੀ ਗਈ। ਸੁਰੇਸ਼ ਕੁਮਾਰ ਭਾਰਤੀ ਅੰਡਰ-19 ਟੀਮ ਦਾ ਹਿੱਸਾ ਸਨ ਜਿਨ੍ਹਾਂ ਨੇ 2005 ਵਿੱਚ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਕੇਰਲ ਦੇ ਅਲਾਪੁਝਾ ਵਿੱਚ ਰਹਿਣ ਵਾਲੇ ਸੁਰੇਸ਼ ਕੁਮਾਰ ਰੇਲਵੇ ਵਿੱਚ ਕੰਮ ਕਰਦੇ ਸਨ। ਉਨ੍ਹਾਂ ਵੱਲੋਂ ਅਜਿਹਾ ਕੀਤੇ ਜਾਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਮੌਕੇ ‘ਤੇ ਕੋਈ ਨੋਟ ਬਰਾਮਦ ਕੀਤਾ ਗਿਆ। ਆਪਣੇ ਕ੍ਰਿਕਟ ਕਰੀਅਰ ਦੌਰਾਨ ਸੁਰੇਸ਼ ਕੁਮਾਰ ਨੇ ਫ਼ਸਟ ਕਲਾਸ ਮੈਚ ਖੇਡਦੇ ਹੋਏ ਲੈਫਟ ਆਰਮ ਸਪਿਨ ਗੇਂਦਬਾਜ਼ੀ ਕਰਦੇ 196 ਵਿਕਟਾਂ ਲਈਆਂ ਸਨ

ਅਤੇ ਨਾਲ ਹੀ ਬੱਲੇਬਾਜ਼ੀ ਨਾਲ 1657 ਦੌੜਾਂ ਬਣਾਈਆਂ ਸਨ। ਆਪਣੇ ਸੂਬੇ ਕੇਰਲ ਵਾਸਤੇ ਖੇਡਦਿਆਂ ਸੁਰੇਸ਼ ਨੇ 52 ਮੈਚਾਂ ਵਿੱਚ ਸ਼ਿਰਕਤ ਕੀਤੀ ਸੀ ਅਤੇ ਰੇਲਵੇ ਲਈ ਵੀ 17 ਮੈਚ ਖੇਡੇ ਸਨ। ਆਪਣੇ ਕਰੀਅਰ ਦੀ ਸ਼ੁਰੂਆਤ 1990 ਵਿੱਚ ਅੰਡਰ-19 ਟੈਸਟ ਟੀਮ ਵਿੱਚ ਖੇਡ ਕੇ ਕੀਤੀ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …