Breaking News

ਇਸ ਤਰੀਕ ਨੂੰ ਅਸਮਾਨ ਚ ਹੋਣ ਜਾ ਰਹੀ ਇਹ ਅਨੋਖੀ ਦੁਰਲੱਭ ਘਟਨਾ ,ਨਜਰ ਆਵੇਗਾ ਇਹ ਦ੍ਰਿਸ਼

ਆਈ ਤਾਜਾ ਵੱਡੀ ਖਬਰ

ਕਈ ਵਾਰ ਜਿੰਦਗੀ ਕੁਝ ਅਜਿਹੇ ਦ੍ਰਿਸ਼ ਦੇਖਣ ਦਾ ਮੌਕਾ ਮਿਲਦਾ ਹੈ ਜੋ ਇਨਸਾਨ ਆਪਣੀ ਜਿੰਦਗੀ ਦੇ ਵਿਚ ਸਿਰਫ ਇੱਕ ਵਾਰ ਹੀ ਦੇਖ ਸਕਦਾ ਹੈ ਅਤੇ ਅਜਿਹੇ ਮੌਕੇ ਹਮੇਸ਼ਾਂ ਹਮੇਸ਼ਾਂ ਲਈ ਇੱਕ ਅਣਮੁੱਲੀ ਯਾਦਗਾਰ ਬਣਕੇ ਰਹਿ ਜਾਂਦੀ ਹੈ। ਅਜਿਹਾ ਹੀ ਇੱਕ ਵੱਡਾ ਮੌਕਾ ਹੁਣ ਤੁਹਾਡੀ ਜਿੰਦਗੀ ਵਿਚ ਆ ਰਿਹਾ ਹੈ ਜੋ ਕੇ ਕਈ ਸਾਲਾਂ ਦੇ ਬਾਅਦ ਹੋਣ ਜਾ ਰਿਹਾ ਹੈ। ਇਹ ਇੱਕ ਖੁਸ਼ੀ ਦੀ ਖਬਰ ਹੈ ਜੇਕਰ ਤੁਹਾਨੂੰ ਖਗੋਲ ਸ਼ਾਸਤਰ ਜਾਂ ਅਸਮਾਨ ਨਾਲ ਜੁੜੀਆਂ ਗੱਲ੍ਹਾਂ ਦੀ ਜਾਣਕਾਰੀ ਰੱਖਣ ਦਾ ਸ਼ੋਂਕ ਹੈ।

ਆਉਣ ਵਾਲੇ ਦਿਨਾਂ ‘ਚ ਇਕ ਸ਼ਾਨਦਾਰ ਖਗੋਲੀ ਘਟਨਾ ਹੋਣ ਜਾ ਰਹੀ ਹੈ। ਇਸ ਘਟਨਾ ਦਾ ਨਜ਼ਾਰਾ ਇੰਨਾ ਮੋਹਕ ਤੇ ਰੋਮਾਂਚਕ ਹੋਵੇਗਾ ਕਿ ਹਰ ਕਿਸੇ ਦੀਆਂ ਨਜ਼ਰ ਇਸ ‘ਤੇ ਟਿਕ ਜਾਣਗੀਆਂ। ਅਸਲ ‘ਚ ਇਕ ਦੁਰਲਭ ਘਟਨਾ ਦੇ ਚੱਲਦੇ ਮੋਹਕ ਤੇ ਆਸਮਾਨ ‘ਚ ਨੀਲਾ ਚੰਦ ਭਾਵ ਬਲੂ ਮੂਨ ਦੇਖਣ ਨੂੰ ਮਿਲੇਗਾ। ਇਸ ਸਾਲ ਵੈਸੇ ਵੀ ਹੁਣ ਤਕ Asteroid, ਧੂਮਕੇਤੂ ਜਿਹੀਆਂ ਘਟਨਾਵਾਂ ਹੋਈਆਂ ਹਨ ਤੇ ਇਸ ਕੜੀ ‘ਚ ਇਹ ਨਵੀਂ ਘਟਨਾ ਹੈ।

ਨੀਲੇ ਚੰਦ ਦਾ ਇਹ ਖੂਬਸੂਰਤ ਨਜ਼ਾਰਾ 31 ਅਕਤੂਬਰ ਨੂੰ ਦਿਖਾਈ ਦੇਵੇਗਾ। ਆਓ ਤੁਹਾਨੂੰ ਦੱਸਦੇ ਹਾਂ ਤਿ ਆਖਿਰ ਕਿਉਂ ਹੁੰਦਾ ਹੈ ਤੇ ਇਸ ਨੂੰ ਕਿੱਥੇ ਦੇਖਿਆ ਜਾ ਸਕੇਗਾ। ਦੁਨੀਆ ਭਾਰ ਦੇ ਵਿਗਿਆਨੀਆਂ ਨੂੰ 31 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਨੋਖਾ ਨਜ਼ਾਰਾ ਕਈ ਸਾਲਾ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਅੱਜ ਤੋਂ 30 ਸਾਲ ਪਹਿਲਾਂ ਪੂਰੀ ਦੁਨੀਆ ‘ਚ ਇਕ ਸਾਲ ਬਲੂ ਮੂਨ ਦੇਖਿਆ ਗਾ ਸੀ। ਇਸ ਤੋਂ ਪਹਿਲਾਂ ਵੀ ਇਹ ਦੇਖਿਆ ਗਿਆ ਪਰ ਵੱਕ-ਵੱਖ ਥਾਵਾਂ ‘ਤੇ।

ਇਸ ਬਾਰ ਇਹ ਪੂਰੇ ਵਿਸ਼ਵ ‘ਚ ਦੇਖਿਆ ਜਾ ਸਕੇਗਾ। 31 ਅਕਤੂਬਰ 2020 ਤੋਂ ਬਾਅਦ ਅਜਿਹਾ ਨਜ਼ਾਰਾ ਅਗਲੇ 20 ਸਾਲ ਤਕ ਨਹੀਂ ਬਣੇਗਾ। ਵਿਦੇਸ਼ਾਂ ‘ਚ ਇਸ ਦਿਨ ਹੈਲੋਵੀਨ ਨਾਂ ਦਾ ਸਮਾਗਮ ਹੋਵੇਗਾ, ਇਸ ਲਈ ਉੱਥੇ ਇਸ ਬਲੂ ਮੂਨ ਦਾ ਆਕਸ਼ਣ ਜ਼ਿਆਦਾ ਹੀ ਵੱਧ ਗਿਆ ਹੈ। ਇਸ ਬਲੂ ਮੂਨ ਨੂੰ ਉੱਤਰੀ, ਦੱਖਣੀ ਅਮਰੀਕਾ, ਭਾਰਤ , ਏਸ਼ੀਆ ਤੇ ਯੂਰੋਪ ਦੇ ਕਈ ਦੇਸ਼ਾਂ ‘ਚ ਦੇਖਿਆ ਜਾ ਸਕੇਗਾ।

ਬਲੂ ਮੂਨ ਦਾ ਕੀ ਹੈ ਅਰਥ
ਜੇਕਰ ਤੁਸੀਂ ਸਮਝ ਰਹੇ ਹੋ ਕਿ ਚੰਦ ਪੂਰਾ ਨੀਲੇ ਰੰਗ ਦਾ ਹੋ ਜਾਵੇਗਾ ਤਾਂ ਅਜਿਹਾ ਨਹੀਂ ਹੈ। ਇਸ ਘਟਨਾ ਨੂੰ ਬਲੂ ਮੂਨ ਕਿਹਾ ਜਾਂਦਾ ਹੈ ਪਰ ਚੰਦ ਦਾ ਪੂਰਾ ਰੰਗ ਨਹੀਂ ਬਦਲੇਗਾ। ਅਸਲ ‘ਚ ਜਦੋਂ ਵੀ ਇਕ ਮਹੀਨੇ ਦੇ ਅੰਦਰ ਭਾਵ 30 ਦਿਨਾਂ ਦੀ ਮਿਆਦ ‘ਚ ਦੋ ਵਾਰ ਪੂਰਣੀਮਾ ਭਾਰ ਫੁੱਲ ਚੰਦ ਦਾ ਸੰਯੋਗ ਘਟਿਤ ਹੁੰਦਾ ਹੈ ਤਾਂ ਉਸ ਨੂੰ ਬਲੂ ਮੂਨ ਹੀ ਕਿਹਾ ਜਾਂਦਾ ਹੈ। Earth Sky ਨੇ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਬਲੂ ਮੂਨ ਦੇ ਰੂਪ ‘ਚ ਨੀਲੇ ਰੰਗ ਦਾ ਚੰਦ ਦਿਖਾਇਆ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ।

ਇਸ ਲਈ ਹੈ ਇਹ ਘਟਨਾ ਖ਼ਾਸ
2020 ‘ਚ ਵੀ ਦੋ ਵਾਰ ਪੂਰਾ ਚੰਦ ਹੋਣ ਜਾ ਰਿਹਾ ਹੈ। ਇਕ ਅਕਤੂਬਰ ਨੂੰ ਪੂਰਣੀਮਾ ਜਾ ਪਹਿਲਾ ਮੌਕਾ ਹੋਵੇਗਾ। ਇਸ ਤੋਂ ਬਾਅਦ 31 ਅਕਤੂਬਰ ਨੂੰ ਵੀ ਪੂਰਣੀਮਾ ਹੋਵੇਗੀ। ਇਹ ਅਕਸਰ ਇਕ ਸਾਲ ‘ਚ 12 ਪੂਰਣੀਮਾ ਹੁੰਦੀਆਂ ਹਨ ਪਰ ਇਸ ਬਾਰ 13 ਪੂਰਣੀਮਾ ਹੋਣਗੀਆਂ।

ਹੁਣ ਅਗਲੀ ਬਾਰ 2039 ‘ਚ ਹੋਵੇਗਾ ਬਲੂ ਮੂਨ
ਇਸ ਤੋਂ ਬਾਅਦ ਹੁਣ ਲੋਕਾਂ ਨੂੰ ਸਾਲ 2039 ‘ਚ ਬਲੂ ਮੂਨ ਦੇਖਣ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੂਜੀ ਵਰਲਡ ਵਾਰ ਹੋਈ ਸੀ। ਉਦੋਂ ਪੂਰੇ ਵਿਸ਼ਵ ‘ਚ ਬਲੂ ਮੂਨ ਦੇਖਿਆ ਗਿਆ ਸੀ। ਹੁਣ ਪੂਰੇ 76 ਸਾਲ ਬਾਅਦ ਇਹ ਘਟਨਾ ਹੋਣ ਜਾ ਰਹੀ ਹੈ।

Night sky with clouds stars and full moon

Check Also

ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ , ਖਾਤੇ ਤੋਂ ਉੱਡੇ ਏਨੇ ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਜਿਸ ਪ੍ਰਕਾਰ ਨਾਲ ਦੇਸ਼ ‘ਚੋਂ ਬੇਰੋਜ਼ਗਾਰੀ ਵੱਧਦੀ ਪਈ ਹੈ, ਉਸਦੇ ਚੱਲਦੇ …