Breaking News

ਇਸ ਡਾਕਟਰ ਨੇ ਕੋਰੋਨਾ ਮਰੀਜਾਂ ਦੇ ਇਲਾਜ ਲਈ ਜੋ ਕੁਰਬਾਨ ਕਰ ਦਿੱਤਾ ਸੁਣਕੇ ਹੈਰਾਨ ਰਹਿ ਜਾਵੋਂਗੇ

ਆਈ ਤਾਜਾ ਵੱਡੀ ਖਬਰ

ਜਦੋਂ ਤੋਂ ਕਰੋਨਾ ਮਹਾਮਾਰੀ ਨੇ ਭਾਰਤ ਵਿੱਚ ਪੈਰ ਪਸਾਰੇ ਹਨ। ਉਸ ਸਮੇਂ ਤੋਂ ਕਰੋਨਾ ਯੋਧਾ ਨੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ । ਚਾਹੇ ਉਹ ਹਸਪਤਾਲ ਦਾ ਸਟਾਫ਼ ਹੋਵੇ , ਪੁਲਿਸ ਤੇ ਸਫ਼ਾਈ ਕਰਮਚਾਰੀ ਹੋਣ, ਸਭ ਨੇ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾਈ ਹੈ। ਇਹ ਕਰੋਨਾ ਜੋਧਾ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਸੇਵਾ ਕਰਦੇ ਆ ਰਹੇ। ਤੇ ਕਦੇ ਕਦੇ ਇਹੋ ਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਕਿ ਦਿਲ ਨੂੰ ਬਹੁਤ ਦੁੱਖ ਪਹੁੰਚਦਾ ਹੈ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਹਾਰਾਸ਼ਟਰ ਦੀ ਇਕ ਮਹਿਲਾ ਡਾਕਟਰ ਪ੍ਰਤੀਕਸ਼ਾ ਬਾਲਦੇਕਰ ਦਾ, ਜੋ ਕਿ ਕਰੋਨਾ ਮਰੀਜਾਂ ਦੀ ਸੇਵਾ ਕਰਦੀ, ਆਪ ਹੀ ਇਸ ਬਿਮਾਰੀ ਦੀ ਚਪੇਟ ਵਿਚ ਆ ਗਈ। ਮਿਲੀ ਜਾਣਕਾਰੀ ਅਨੁਸਾਰ 32 ਸਾਲਾ ਡਾਕਟਰ ਪ੍ਰਤੀਕਸ਼ਾ ਐਮ ਬੀ ਬੀ ਐਸ, ਐਮ ਡੀ, ਸੀ । ਜੋ 7 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਆਪਣੀ ਡਿਊਟੀ ਦਿਨ ਰਾਤ ਕਰਦੀ ਰਹੀ।

ਤੇ ਲੋਕਾਂ ਦਾ ਇਲਾਜ ਕਰਦੀ , ਆਪ ਵੀ ਕਰੋਨਾ ਦਾ ਸ਼ਿਕਾਰ ਹੋ ਗਈ । ਉਸ ਦੀ ਹਾਲਤ ਇੰਨੀ ਜ਼ਿਆਦਾ ਵਿਗੜ ਗਈ ਉਸ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ। ਤੇ ਉਸ ਨੂੰ ਹਸਪਤਾਲ ਦੇ ਵਿੱਚ ਆਕਸੀਜਨ ਤੇ ਰੱਖਣਾ ਪਿਆ। ਇਸ ਦੌਰਾਨ ਹੀ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ। 10 ਸਤੰਬਰ ਨੂੰ ਡਾਕਟਰ ਪ੍ਰਤੀਕਸ਼ਾ ਦੀ ਹਾਲਤ
ਜ਼ਿਆਦਾ ਵਿਗੜ ਗਈ ਸੀ, ਤੇ 15 ਸਤੰਬਰ ਨੂੰ ਉਸ ਦੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੀ ਜਿੰਦਗੀ ਦੀ ਬਾਜੀ ਹਾਰ ਗਈ।20 ਸਤੰਬਰ ਨੂੰ ਡਾਕਟਰ ਪ੍ਰਤੀਕਸ਼ਾ ਦੀ ਮੌਤ ਹੋ ਗਈ।

ਡਾਕਟਰ ਪ੍ਰਤੀਕਸ਼ਾ ਦੀ ਮੌਤ ਨਾਲ ਉਸ ਦੇ ਨਾਲ ਕੰਮ ਕਰਨ ਵਾਲੇ ਉਸ ਦੇ ਸਾਥੀਆਂ ਨੂੰ ਗਹਿਰਾ ਸਦਮਾ ਲੱਗਾ। ਉਨ੍ਹਾਂ ਦੱਸਿਆ ਕਿ ਡਾਕਟਰ ਪ੍ਰਤੀਕਸ਼ਾ ਨੇ ਦਿਨ ਰਾਤ ਮਰੀਜਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਡਾਕਟਰ ਪ੍ਰਤੀਕਸ਼ਾ ਨੂੰ ਕਿਹਾ ਕਿ ਤੁਸੀਂ ਇਸ ਹਾਲਤ ਦੇ ਵਿੱਚ ਡਿਊਟੀ ਨਾ ਕਰੋ , ਇਸ ਤੇ ਡਾਕਟਰ ਪ੍ਰਤੀਕਸ਼ਾ ਨੇ ਕਿਹਾ,ਜੇ ਅਸੀਂ ਸਭ ਘਰ ਬੈਠ ਜਾਈਏ ,ਤਾਂ ਮਰੀਜਾਂ ਦਾ ਇਲਾਜ ਕੌਣ ਕਰੇਗਾ।

Check Also

ਬੋਲੀਵੁਡ ਦੇ ਮਸ਼ਹੂਰ ਐਕਟਰ ਸੋਨੂੰ ਸੂਦ ਵਲੋਂ ਪੰਜਾਬ ਦੀ ਸਿਆਸਤ ਤੇ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਵਿੱਚ ਸਿਆਸੀ ਹਲਚਲ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਿੱਚ ਹੜਬੜਾਹਟ …