Breaking News

ਇਸ ਜਗ੍ਹਾ ਬਿੱਲਾਂ ਦੇ ਹਮੈਤੀਆਂ ਨੇ ਖੋਲੀਆਂ ਦੁਕਾਨਾਂ ,ਟਕਰਾਅ ਹੋਣ ਦਾ ਖਦਸ਼ਾ

ਆਈ ਤਾਜਾ ਵੱਡੀ ਖਬਰ

ਅੱਜ ਸਾਰਾ ਪੰਜਾਬ ਕਿਸਾਨ ਜਥੇਬੰਦੀਆਂ ਦੁਆਰਾ ਕਿਸਾਨ ਬਿੱਲਾਂ ਦਾ ਕਰਕੇ ਬੰਦ ਕੀਤਾ ਗਿਆ ਹੈ ਵੱਖ ਵੱਖ ਥਾਵਾਂ ਤੇ ਧਰਨੇ ਅਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਤਕਰੀਬਨ ਸਾਰਾ ਪੰਜਾਬ ਬੰਦ ਪਿਆ ਹੋਇਆ ਹੈ ਦੁਕਾਨਾਂ ਬਜਾਰ ਬੰਦ ਪਾਏ ਹੋਏ ਹਨ ਸੜਕਾਂ ਤੇ ਸੁੰਮਸਾਨ ਪਈ ਹੋਈ ਹੈ। ਪਰ ਇਸ ਜਗ੍ਹਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ।

ਸੰਸਦ ‘ਚ ਪਾਸ ਕੀਤੇ ਜਾ ਚੁੱਕੇ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੋਇਆ ਹੈ। ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਅੱਜ ਰੋਸ ਮੁਜ਼ਾਹਰੇ ਤੇ ਟਰੈਕਟਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਸ਼ਾਹਕੋਟ ‘ਚ ਇਸ ਬਿੱਲਾਂ ਦੇ ਹਮਾਇਤੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਪੁਲਿਸ ਸਟੇਸ਼ਨ ਸਾਹਮਣੇ ਕੁੱਲ ਹਿੰਦੂ ਕਿਸਾਨ ਸਭਾ, ਜਮੂਹਰੀ ਕਿਸਾਨ ਸਭਾ ਤੇ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਦੇਣ ਦੀ ਤਿਆਰੀ ਆਰੰਭ ਕੀਤੀ ਗਈ ਹੈ। ਇਸ ਮੌਕੇ ਕਾਮਰੇਡ ਚਰਨਜੀਤ ਥੰਮੂਵਾਲ ਤੇ ਪੁਲਿਸ ਮੁਲਾਜਮਾਂ ਵਿਚਕਾਰ ਤਕਰਾਰ ਹੋ ਗਿਆ। ਚਰਨਜੀਤ ਥੰਮੂਵਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਜਾਮ੍ਹ ਕੀਤੀ ਗਈ ਸੜਕ ‘ਤੇ ਪੁਲਿਸ ਰਾਹਗੀਰਾਂ ਨੂੰ ਲੰਘਣ ਲਈ ਉਤਸ਼ਾਹਤ ਕਰ ਰਹੀ ਹੈ। ਜਿਸ ਕਾਰਨ ਟਕਰਾਅ ਹੋਣ ਦੇ ਅਸਾਰ ਬਣਾਏ ਜਾ ਰਹੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਇਸ ਅਨੋਖੇ ਮੰਦਿਰ ਚ ਜਾਣ ਤੋਂ 100 ਵਾਰ ਸੋਚਦੇ ਨੇ ਲੋਕ , ਆਉਣ ਤੇ ਹੁੰਦਾ ਹੈ ਪਛਤਾਵਾ

ਆਈ ਤਾਜਾ ਵੱਡੀ ਖਬਰ  ਲੋਕ ਧਾਰਮਿਕ ਥਾਵਾਂ ਤੇ ਜਾ ਕੇ ਸਕੂਨ ਮਹਿਸੂਸ ਕਰਦੇ ਹਨ, ਜਦੋਂ …