Breaking News

ਇਸ ਕਾਰਨ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਜ ਤੱਕ ਦੀ ਟੀਮ ਨੂੰ ਬਣਾਇਆ ਬੰਦੀ

ਆਈ ਤਾਜਾ ਵੱਡੀ ਖਬਰ

ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਮੁਹਿੰਮਾਂ ਛੇੜੀਆਂ ਗਈਆਂ ਹਨ। ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸਾਨ ਦਿਨ ਰਾਤ ਵੱਖ-ਵੱਖ ਥਾਵਾਂ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਿੱਥੇ ਕਿਸਾਨਾਂ ਵੱਲੋਂ ਰੇਲ ਮਾਰਗ ਰੋਕ ਕੇ ਧਰਨੇ ਪ੍ਰਦਰਸ਼ਨ ਨੂੰ ਵਧਾਇਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਬੰਦ ਕਰਕੇ ਆਪਣੇ ਰੋਸ ਨੂੰ ਜ਼ਾਹਰ ਕੀਤਾ ਜਾ ਰਿਹਾ ਹੈ। ਪਰ ਅੱਜ ਪਟਿਆਲਾ ਵਿਖੇ ਇੱਕ ਅਜਿਹੀ ਘਟਨਾ ਵਾਪਰੀ ਹੈ ਕਿ ਖੁਦ ਨਿਊਜ਼ ਚੈਨਲ ਵਾਲਿਆਂ ਨੂੰ ਇਸ ਦੀ ਮਾਫੀ ਮੰਗਣੀ ਪਈ।

ਦਰਅਸਲ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਣ ਕਲਾਂ ਨੇੜੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਜ ਤੱਕ ਨਿਊਜ਼ ਚੈਨਲ ਦੀ ਟੀਮ ਨੂੰ ਘੇਰ ਕੇ ਜ਼ਬਰੀ ਮੁਆਫ਼ੀ ਮੰਗਵਾਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਕਤ ਟੀਮ ਪਰਾਲੀ ਸਾੜਨ ਦੀ ਵੀਡੀਓਗ੍ਰਾਫੀ ਕਰ ਰਹੀ ਸੀ। ਅਤੇ ਉੱਥੇ ਮੌਜੂਦ ਕਿਸਾਨਾਂ ਨੇ ਇਸ ਟੀਮ ਨੂੰ ਘੇਰ ਲਿਆ ਜਿਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਉਪਰ ਖ਼ੂਬ ਵਾਇਰਲ ਹੋ ਰਹੀ ਹੈ। ਪਟਿਆਲਾ ਵਿਖੇ ਇੱਕ ਟੋਲ ਪਲਾਜ਼ਾ ਉੱਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਉਸੇ ਵੇਲੇ ਆਜ ਤੱਕ ਨਿਊਜ਼ ਚੈਨਲ ਦੀ ਟੀਮ ਆਈ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਵੀਡਿਉ ਬਣਾਉਣੀ ਸ਼ੁਰੂ ਕਰ ਦਿੱਤੀ।

ਕਿਸਾਨਾਂ ਨੇ ਜਦੋਂ ਇਸ ਸਬੰਧੀ ਮਹਿਲਾ ਰਿਪੋਰਟਰ ਅਤੇ ਕੈਮਰਾਮੈਨ ਨੂੰ ਪੁੱਛਿਆ ਕਿ ਉਹ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਦੀ ਖ਼ਬਰ ਦਿਖਾਉਣ ਤੋਂ ਗੁਰੇਜ਼ ਕਰ ਰਹੇ ਹਨ ਪਰ ਖੇਤਾਂ ਵਿਚਲੀ ਪਰਾਲੀ ਸਾੜਨ ਦੀ ਵੀਡੀਓ ਬਨਾਉਣ ਉਹ ਆਣ ਪਹੁੰਚ ਗਏ ਹਨ। ਵਾਇਰਲ ਹੋਈ ਵੀਡੀਓ ਵਿਚ ਮੱਖਣ ਸਿੰਘ ਨਾਂ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਲੀਡਰ ਉਕਤ ਮਹਿਲਾ ਰਿਪੋਰਟਰ ਨੂੰ ਮੁਆਫੀ ਮੰਗਣ ਲਈ ਆਖਦਾ ਨਜ਼ਰ ਆ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਤੱਕ ਨਿਊਜ਼ ਰਿਪੋਰਟਰ ਅਤੇ ਕੈਮਰਾਮੈਨ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਉਹ ਇਨ੍ਹਾਂ ਨੂੰ ਇੱਥੋਂ ਜਾਣ ਨਹੀਂ ਦੇਣਗੇ। ਇਸ ਘਟਨਾ ਤੋਂ ਬਾਅਦ ਮਹਿਲਾ ਰਿਪੋਰਟਰ ਨੇ ਮੁਆਫੀ ਮੰਗ ਕੇ ਆਪਣੀ ਜਾਨ ਬਚਾਈ। ਵਾਇਰਲ ਹੋਈ ਵੀਡੀਓ ਵਿੱਚ ਮੱਖਣ ਸਿੰਘ ਪਰਾਲੀ ਨੂੰ ਅੱਗ ਲਗਾਉਣ ਕਾਰਨ ਆਪਣੇ ਉਪਰ ਕੇਸ ਦਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਵੰਗਾਰ ਰਿਹਾ ਸੀ।

Check Also

ਗੋਭੀ ਚੋਰੀ ਕਰਨ ਦਾ ਬਜ਼ੁਰਗ ਤੇ ਸੀ ਦੋਸ਼ , ਕੁੱਟ ਕੁੱਟ ਉਤਾਰ ਦਿੱਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ  ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ …