Breaking News

ਇਸ ਔਰਤ ਨੇ ਬਣਾਇਆ ਇਹ ਅਜੀਬ ਅਨੋਖਾ ਵਰਲਡ ਰਿਕਾਰਡ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਨੂੰ ਇੱਕ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ। ਦੁਨੀਆਂ ਵਿਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਕੁਝ ਲੋਕਾਂ ਵੱਲੋਂ ਆਪਣਾ ਨਾਂਅ ਬਣਾਉਣ ਲਈ ਅਜਿਹੇ ਕੰਮ ਕੀਤੇ ਜਾਂਦੇ ਹਨ ਅਤੇ ਕੁਝ ਲੋਕਾਂ ਨੂੰ ਕੁਦਰਤੀ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ ਜਿਸ ਕਾਰਨ ਉਹ ਦੁਨੀਆ ਵਿਚ ਵਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹੋਰ ਲੋਕਾਂ ਵਿੱਚ ਵੀ ਅਜਿਹੇ ਕੰਮ ਕਰਨ ਦੀ ਉਤਸੁਕਤਾ ਪੈਦਾ ਹੁੰਦੀ ਹੈ।

ਹੁਣ ਇਕ ਔਰਤ ਵੱਲੋਂ ਇਕ ਅਨੋਖਾ ਵਰਲਡ ਰਿਕਾਰਡ ਬਣਾਇਆ ਗਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਵੱਲੋਂ ਅਨੋਖਾ ਵੱਲ ਰਿਕਾਰਡ ਬਣਾਇਆ ਗਿਆ ਹੈ ਜਿਸ ਦੀ ਵੀਡੀਓ ਅੱਜ-ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਟਿਕ ਟੋਕ ਇਕ ਅਜਿਹਾ ਸਾਧਨ ਰਿਹਾ ਹੈ ਜਿਸ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਬਣਾਏ ਗਏ। ਸਾਮੰਥਾ ਨਾ ਦੀ ਔਰਤ ਵੱਲੋਂ ਸਭ ਤੋਂ ਵੱਡਾ ਮੂੰਹ ਖੋਲ੍ਹਣ ਲਈ ਗ਼ਨੀਜ਼ ਵਰਲਡ ਰਿਕਾਰਡ ਦਾ ਖਿਤਾਬ ਜਿੱਤਿਆ ਗਿਆ ਹੈ।

31 ਸਾਲਾਂ ਦੀ ਇਹ ਔਰਤ ਦਾ ਮੂੰਹ ਜਦੋਂ ਰਿਕਾਰਡ ਪੈਦਾ ਕਰਨ ਲਈ ਅਧਿਕਾਰੀਆਂ ਵੱਲੋਂ ਮਾਪਿਆ ਗਿਆ ਸੀ ਤਾਂ ਉਸ ਦਾ ਗੈਪ 2.56 ਇੰਚ ਸੀ। ਉਸ ਸਮੇਂ ਬਹੁਤ ਸਾਰੇ ਲੋਕਾਂ ਵੱਲੋਂ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਉਸ ਨੂੰ ਵੱਡੇ ਮੂੰਹ ਦੇ ਪਾੜੇ ਵਾਲੀ ਔਰਤ ਆਖਿਆ ਜਾਂਦਾ ਸੀ। ਹੁਣ ਇਹ ਰਿਕਾਰਡ ਹੀ ਇਸ ਔਰਤ ਵੱਲੋਂ ਬਣਾਇਆ ਗਿਆ ਹੈ ਜਿਸ ਨੂੰ ਦੁਨੀਆਂ ਵਿੱਚ ਸਭ ਤੋਂ ਵੱਡੇ ਮੂੰਹ ਦੇ ਪਾੜੇ ਵਾਲੀ ਔਰਤ ਦਾ ਰਿਕਾਰਡ ਬਣਾਉਣ ਦਾ ਖਿਤਾਬ ਹਾਸਲ ਹੋ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਇਸ ਔਰਤ ਵੱਲੋਂ ਆਖਿਆ ਗਿਆ ਹੈ ਕਿ ਉਸ ਨੂੰ ਆਪਣੀ ਇਸ ਮਹਾਨ ਸ਼ਕਤੀ ਉਪਰ ਬਹੁਤ ਜ਼ਿਆਦਾ ਮਾਣ ਹੈ ਉਹ ਇਹ ਚੀਜ਼ ਹੈ ਜੋ ਸਾਨੂੰ ਵੱਖਰੇ ਬਣਾਉਣ ਅਤੇ ਸਾਨੂੰ ਆਮ ਲੋਕਾਂ ਤੋਂ ਵੱਖ ਕਰਦੀ ਹੈ। ਇਸ ਔਰਤ ਦੇ ਟਿਕਟਾਕ ਉੱਪਰ ਵੀ 1.7 ਲੱਖ ਫਾਲੋਅਰਸ ਹਨ। ਇਸ ਔਰਤ ਵੱਲੋਂ ਆਖਿਆ ਜਾਂਦਾ ਹੈ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਆਪਣੇ ਮੂੰਹ ਨਾਲ ਇੱਕੋ ਸਮੇਂ ਫ੍ਰੈਂਚ ਫ੍ਰਾਈਜ਼ ਅਤੇ ਸੇਬ ਖਾ ਸਕਦੀ ਹੈ। ਜਿੱਥੇ ਲੋਕਾਂ ਵੱਲੋਂ ਪਹਿਲਾਂ ਉਸਦਾ ਮਜ਼ਾਕ ਉਡਾਇਆ ਜਾਂਦਾ ਸੀ ਉੱਥੇ ਹੀ ਹੁਣ ਉਸ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।

Check Also

ਅੰਤਰਾਸ਼ਟਰੀ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ  ਦੇਸ਼ ਵਿੱਚ ਪਿਛਲੇ ਸਾਲ ਕਰੋਨਾ ਦੇ ਚਲਦੇ ਹੋਏ ਜਿੱਥੇ ਹਵਾਈ ਉਡਾਨਾਂ …