Breaking News

ਇਥੇ ਪੁਲਸ ਤੇ ਕਿਸਾਨਾਂ ਵਿਚਾਲੇ ਹੋ ਗਈ ਝੜਪ, ਬਣਿਆ ਤਣਾਅਪੂਰਨ ਮਾਹੌਲ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਆਪਣੇ ਰੋਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਨਵੇਂ ਖੇਤੀ ਬਿੱਲ ਜਿਨ੍ਹਾਂ ਨੂੰ ਕਿਸਾਨ ਕਾਲੇ ਬਿੱਲ ਦੇ ਨਾਮ ਦਿੰਦੇ ਹਨ ਦੇ ਵਿਰੋਧ ਵਿੱਚ ਹਰ ਜਗਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੱਖ ਵੱਖ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਕਿਸਾਨਾਂ ਵੱਲੋਂ ਖੇਤੀ ਬਿੱਲ ਨੂੰ ਰੱਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਉੱਥੇ ਹੀ ਜਦੋਂ ਇਕ ਵਿਰੋਧ ਪ੍ਰਦਰਸ਼ਨ ਜਲੰਧਰ ਵਿਖੇ ਚੱਲ ਰਿਹਾ ਸੀ ਤਾਂ

ਇੱਥੋਂ ਦੇ ਹਾਲਾਤ ਇਕੋ ਦਮ ਚਿੰਤਾਜਨਕ ਬਣ ਗਏ ਜਿਸ ਦਾ ਕਾਰਨ ਬਣੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ। ਦੱਸਣਯੋਗ ਹੈ ਕਿ ਇਹ ਸਾਰਾ ਮਸਲਾ ਉਦੋਂ ਹੋਇਆ ਜਦੋਂ ਕਿਸਾਨਾਂ ਵੱਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜਲੰਧਰ ਵਿੱਚ ਘਿਰਾਓ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਮਕਸੂਦਾਂ ਚੌਂਕ ਵਿਖੇ ਭਾਜਪਾ ਖ਼ਿਲਾਫ਼ ਧਰਨਾ ਵਿੱਢਿਆ ਹੋਇਆ ਸੀ। ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਉਸ ਹੋਟਲ ਦੇ ਨਜ਼ਦੀਕ ਸੀ ਜਿੱਥੇ ਭਾਜਪਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਚੱਲ ਰਹੀ ਸੀ। ਕਿਸੇ ਕਿਸਮ ਦੀ ਕੋਈ ਅਣਹੋਣੀ ਘਟਨਾ ਨਾ ਵਾਪਰੇ,

ਜਿਸ ਨੂੰ ਦੇਖਦਿਆਂ ਹੋਇਆਂ ਪੁਲਸ ਫੋਰਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਸੀ। ਭਾਜਪਾ ਨੇਤਾਵਾਂ ਨੂੰ ਦੇਖ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਥੋੜਾ ਤਲਖ਼ੀ ਵਿੱਚ ਆ ਗਿਆ ਜਿਸ ਕਾਰਨ ਕਰਕੇ ਪੁਲਿਸ ਦੀ ਕਿਸਾਨਾਂ ਦੇ ਨਾਲ ਗਹਿਮਾ-ਗਹਿਮੀ ਹੋ ਗਈ। ਸੂਤਰਾਂ ਵੱਲੋਂ ਦਿੱਤੇ ਗਏ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਪੁਲਸ ਅਤੇ ਕਿਸਾਨਾਂ ਦਰਮਿਆਨ ਝੜਪ ਵੀ ਹੋਈ, ਦੋਵੇਂ ਇੱਕ ਦੂਜੇ ਨਾਲ ਧੱਕੇ

ਮੁੱਕੀ ਹੋਏ ਪਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀ ਮਿਲੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿੱਚ ਭਾਜਪਾ ਨੇਤਾਵਾਂ ਨੂੰ ਕਿਸਾਨਾਂ ਖ਼ਿਲਾਫ਼ ਕਿਸੇ ਵੀ ਕਿਸਮ ਦੀ ਮੀਟਿੰਗ ਨਹੀਂ ਕਰਨ ਦੇਵਾਂਗੇ। ਅਤੇ ਉਦੋਂ ਤੱਕ ਜੰਗ ਲੜਦੇ ਰਹਾਂਗੇ ਜਦੋਂ ਤੱਕ ਇਹ ਤਾਨਾਸ਼ਾਹ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ। ਉਦੋਂ ਤੱਕ ਲਈ ਅਸੀਂ ਭਾਜਪਾ ਦੇ ਕਿਸੇ ਵੀ ਵੱਡੇ ਨੇਤਾ ਨੂੰ ਪੰਜਾਬ ਅੰਦਰ ਪੈਰ ਨਹੀਂ ਪਾਉਣ ਦੇਵਾਂਗੇ।

Check Also

ਪੰਜਾਬ ਚ ਏਥੇ ਮਨਰੇਗਾ ਮਜ਼ਦੂਰਾਂ ਨੂੰ ਖੁਦਾਈ ਕਰਦਿਆਂ ਮਿਲੀਆਂ 200 ਇਹ ਖਤਰਨਾਕ ਚੀਜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਸਮਾਜ ਦੇ ਵਿੱਚ ਕੁਝ ਅਜਿਹੀਆਂ ਵਾਰਦਾਤਾਂ ਅਤੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ …