Breaking News

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ 

ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਬੇਸ਼ੱਕ ਭਾਰਤ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਾਨੂੰਨ ਬਣਾਏ ਗਏ ਹਨ, ਪਰ ਇਸ ਦੇ ਬਾਵਜੂਦ ਔਰਤਾਂ ਹਾਲੇ ਵੀ ਖੁਦ ਨੂੰ ਸੁਰੱਖਤ ਮਹਿਸੂਸ ਨਹੀਂ ਕਰਦੀਆਂ l ਆਏ ਦਿਨੀਂ ਔਰਤਾਂ ਦੇ ਨਾਲ ਹੈਵਾਨੀਅਤ ਭਰਿਆ ਵਤੀਰਾ ਵੇਖਣ ਨੂੰ ਮਿਲਦਾ ਹੈ , ਜਿਸ ਕਾਰਨ ਕਈ ਪ੍ਰਕਾਰ ਦੇ ਵੱਡੇ ਸਵਾਲ ਸਰਕਾਰਾਂ ਤੇ ਪ੍ਰਸ਼ਾਸਨ ਦੇ ਉੱਪਰ ਵੀ ਖੜੇ ਹੁੰਦੇ ਹਨ। ਹੁਣ ਇੱਕ ਅਜਿਹਾ ਹੈਵਾਨੀਅਤ ਭਰਿਆ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਗਰਭਵਤੀ ਔਰਤ ਦਾ ਕਤਲ ਕਰਕੇ ਉਸਦੀ ਲਾਸ਼ ਤੇ ਵੀ ਟੁਕੜੇ ਕਰਕੇ ਬੋਰੇ ਵਿੱਚ ਪਾ ਕੇ ਸੁੱਟ ਦਿੱਤਾ ਗਿਆ। ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਇੱਥੇ ਇੱਕ ਗਰਭਵਤੀ ਕੁੜੀ ਦੀ ਲਾਸ਼ 20 ਟੁਕੜਿਆਂ ਵਿੱਚ ਮਿਲੀ। ਲਾਸ਼ ਨੂੰ ਦੋ ਵੱਡੇ ਝੋਲਿਆਂ ਵਿੱਚ ਭਰ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ।

ਜਦੋਂ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਸ ਨੂੰ ਵੇਖਿਆ ਗਿਆ ਤੇ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸਟ ਦੇ ਟੁਕੜਿਆਂ ਨੂੰ ਇਕੱਠਾ ਕੀਤਾ ਗਿਆ ਪਰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਕੁੜੀ ਕੌਣ ਹੈ l ਮਾਮਲਾ ਨੌਗਾਂਵ ਸਾਦਤ ਥਾਣਾ ਖੇਤਰ ਦੇ ਖੇਤਾਪੁਰ ਪਿੰਡ ਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਨਾ ਲਾਸ਼ ਦੇ ਟੁਕੜਿਆਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਰਾਹਗੀਰਾਂ ਨੇ ਇਹ ਝੋਲਿਆਂ ਨੂੰ ਝਾੜੀਆਂ ‘ਚ ਪਿਆ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ l ਉਥੇ ਹੀ ਇਸ ਸਬੰਧ ਵਿੱਚ ਪੁਲਸ ਨੇ ਦੱਸਿਆ ਕਿ ਲਾਸ਼ ਮੰਡੀ ਧਨੌਰਾ ਤੋਂ ਬਿਜਨੌਰ ਨੂੰ ਜਾਂਦੇ ਰਸਤੇ ’ਤੇ ਸੜਕ ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਮਿਲੀ। ਇੱਕ ਬੈਗ ਵਿੱਚ ਸਿਰ ਅਤੇ ਕਮਰ ਦੇ ਹਿੱਸੇ ਮਿਲੇ ਹਨ, ਜਦੋਂ ਕਿ ਦੂਜੇ ਵਿੱਚ, ਕਮਰ ਦੇ ਹੇਠਾਂ ਹਿੱਸੇ ਅਤੇ ਲੱਤਾਂ ਦੇ ਛੇ ਟੁਕੜੇ ਮਿਲੇ ਹਨ।

ਇਸ ਤੋਂ ਇਲਾਵਾ ਕਾਤਲਾਂ ਨੇ ਕੁੜੀ ਦੇ ਦੋਵੇਂ ਹੱਥ ਵੀ ਕੱਟ ਦਿੱਤੇ ਸਨ। ਇਸ ਬੇਰਹਿਮੀ ਦੇ ਨਾਲ ਕੀਤੇ ਕਤਲ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਹਨ, ਉਧਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ ਤੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਇਹ ਔਰਤ ਕੌਣ ਹੈ ਤੇ ਇਸ ਨੂੰ ਕਿਸ ਵੱਲੋਂ ਮਾਰਿਆ ਗਿਆ ਹੈ l

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …