Breaking News

ਇਥੇ ਉਗਾਇਆ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, 1 ਕਿਲੋ ਦੀ ਕੀਮਤ ਹੈ 2 ਲੱਖ ਤੋਂ ਵੀ ਵੱਧ

ਆਈ ਤਾਜਾ ਵੱਡੀ ਖਬਰ 

ਗਰਮੀ ਦਾ ਮੌਸਮ ਆ ਚੁਕਿਆ ਹੈ ਤੇ ਗਰਮੀਆਂ ਦੇ ਮੌਸਮ ‘ਚ ਗਰਮੀਆਂ ਦੇ ਫ਼ਲ ਵੀ ਆ ਚੁਕੇ ਨੇ , ਜਿਹਨਾਂ ਨੂੰ ਲੋਕ ਬੜੇ ਸਵਾਦਾ ਨਾਲ ਖਾਂਦੇ ਹਨ l ਜਿਹਨਾਂ ਗਰਮੀਆਂ ਦੇ ਫਲਾਂ ਵਿਚ ਅੰਬ ਦੇ ਸ਼ੋਕੀਨ ਲਗਭਗ ਸਾਰੇ ਹੀ ਲੋਕ ਹੁੰਦੇ ਹਨ l ਜਿਸ ਕਾਰਨ ਬਾਜ਼ਰਾਂ ਵਿਚ ਅੰਬਾਂ ਦਾ ਕਾਫੀ ਸਟੋਕ ਵੇਖਣ ਨੂੰ ਮਿਲਦਾ ਹੈ l ਇਸੇ ਵਿਚਾਲੇ ਹੁਣ ਅੰਬ ਨਾਲ ਜੁੜਿਆਂ ਇੱਕ ਵੱਡਾ ਅਪਡੇਟ ਦੱਸਾਂਗੇ ਕਿ ਹੁਣ ਅੰਬ ਦੇ ਸ਼ੋਕੀਨ ਹੁਣ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਖਾਣ ਲਈ ਤਿਆਰ ਹੋ ਜਾਓ ਕਿਉਕਿ ਹੁਣ ਪੱਛਮੀ ਬੰਗਾਲ ‘ਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਉਗਾਇਆ ਗਿਆ , ਜਿਹਨਾਂ ਦੀ 1 ਕਿਲੋ ਦੀ ਕੀਮਤ 2 ਲੱਖ ਤੋਂ ਵੀ ਵੱਧ ਹੈ l

ਦੱਸਦਿਆਂ ਕਿ ਪੱਛਮੀ ਬੰਗਾਲ ਦੇ ਬੀਰਭੂਮ ਦੇ ਦੁਬਰਾਜਪੁਰ ‘ਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਜਿਸਦਾ ਨਾਮ ‘ਮਿਆਜ਼ਾਕੀ’ ਦੱਸਿਆ ਜਾ ਰਿਹਾ ਹੈ , ਉਹ ਉਗਾਇਆ ਗਿਆ ਹੈ। ਇਕ ਅਧਿਕਾਰੀਆਂ ਨੇ ਸਥਾਨਕ ਮਸਜਿਦ ‘ਚ ਲਗਾਏ ਗਏ ਇਸ ਅੰਬ ਦੀ ਨਿਲਾਮੀ ਕੀਤੀ, ਜਿਸ ਵਿਚ ਉਸ ਨੇ ਲੱਖਾਂ ਰੁਪਏ ਕਮਾਏ, ਜੋ ਮਸਜਿਦ ਦੇ ਵਿਕਾਸ ਲਈ ਵਰਤੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਕਮਾਈ ਦਾ ਅੰਕੜਾ ਜਾਰੀ ਨਹੀਂ ਕੀਤਾ ਹੈ। ਦੂਜੇ ਪਾਸੇ ਦੱਸਦਿਆਂ ਕਿ ਆਮ ਤੌਰ ‘ਤੇ ਇਹ ਅੰਬ ਜਾਪਾਨ ‘ਚ ਪਾਇਆ ਜਾਂਦਾ ਜਿਸਦਾ ਵਜ਼ਨ 350 ਗ੍ਰਾਮ ਹੁੰਦਾ ਹੈ।

ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿਲੋ ਦੱਸੀ ਜਾ ਰਹੀ ਹੈ। ਅਜਿਹੇ ‘ਚ ਜੇਕਰ ਇਕ ਕਿਲੋ ‘ਚ 3 ਅੰਬ ਵੀ ਉਗਾਏ ਜਾਣ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਅੰਬ ਦੀ ਕੀਮਤ ਕਰੀਬ 90 ਹਜ਼ਾਰ ਰੁਪਏ ਹੋਵੇਗੀ।

ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਮਿਆਜ਼ਾਕੀ ਦਾ ਇੱਕ ਬੂਟਾ ਇਹ ਅਧਿਕਾਰੀ ਲੈ ਕੇ ਆਇਆ, ਉਸ ਨੇ ਮਸਜਿਦ ਦੇ ਅਹਾਤੇ ਵਿੱਚ ਲਾਇਆ। ਹੁਣ ਉਹ ਬੂਟਾ ਦਰੱਖਤ ਬਣ ਗਿਆ ਤੇ ਰੁੱਖ ‘ਤੇ 8 ਅੰਬ ਹਨ। ਅਜਿਹੇ ‘ਚ ਪਹਿਲੀ ਫਸਲ ਤੋਂ ਕਰੀਬ 7.5 ਲੱਖ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਪਰ ਇਸ ਖਬਰ ਨੇ ਹੁਣ ਦੇਸ਼ਵਾਸੀਆਂ ਚ ਵੀ ਇੱਕ ਵੱਖਰੀ ਖੁਸ਼ੀ ਪੈਦਾ ਕਰ ਦਿੱਤੀ ਹੈ ਕਿ ਇਸ ਤਰੀਕੇ ਨਾਲ ਹੁਣ ਇਸ ਥਾਂ ਤੇ ਵੀ ਇਹ ਅੰਬ ਉੱਗ ਚੁਕਿਆ ਹੈ l

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …