Breaking News

ਆ ਗਈ ਨਵੀਂ ਖਬਰ :ਕਿਸਾਨ ਅੰਦੋਲਨ ਪਿੱਛੇ ਹੈ ਪਾਕਿਸਤਾਨ ਅਤੇ ਚੀਨ ਦਾ ਹੱਥ ਮੋਦੀ ਦੇ ਇਸ ਮੰਤਰੀ ਨੇ ਕਿਹਾ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿੱਚ ਚੱਲ ਰਹੇ ਕਿਸਾਨਾਂ ਦੇ ਖੇਤੀ ਅੰਦੋਲਨ ਵਿਚ ਵੱਖ-ਵੱਖ ਲੋਕਾਂ ਵੱਲੋਂ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ। ਹੁਣ ਤੱਕ ਵਿਦੇਸ਼ਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਅਤੇ ਸਿਆਸੀ ਲੀਡਰ ਇਸ ਅੰਦੋਲਨ ਦੇ ਵਿਚ ਕਿਸਾਨਾਂ ਦੀ ਹਮਾਇਤ ਕਰ ਚੁੱਕੇ ਹਨ। ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਵਿੱਢੇ ਗਏ ਇਸ ਅੰਦੋਲਨ ਦੇ ਵਿਰੋਧ ਵਿੱਚ ਬਹੁਤ ਸਾਰੇ ਕੇਂਦਰੀ ਮੰਤਰੀਆਂ ਵੱਲੋਂ ਵੀ ਤੇਜ਼ ਪ੍ਰਹਾਰ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਹੋਏ ਕੇਂਦਰੀ ਮੰਤਰੀ ਰਾਵਸਾਹਬ ਦਾਨਵੇ ਨੇ ਇਸ ਸਾਰੇ ਅੰਦੋਲਨ ਦੀ ਜੜ੍ਹ ਚੀਨ ਅਤੇ ਪਾਕਿਸਤਾਨ ਨੂੰ ਦਸਿਆ ਹੈ।

ਰਾਵਸਾਹਬ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਖੇਤੀ ਅੰਦੋਲਨ ਨੂੰ ਉਸੇ ਤਰੀਕੇ ਨਾਲ ਚੀਨ ਅਤੇ ਪਾਕਿਸਤਾਨ ਵੱਲੋਂ ਭਟਕਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ ਦੇ ਲਈ ਭਟਕਾਇਆ ਸੀ। ਪਰ ਜਿਸ ਵਿੱਚ ਚੀਨ ਅਤੇ ਪਾਕਿਸਤਾਨ ਸਫਲ ਨਹੀਂ ਹੋ ਸਕੇ ਸਨ। ਰਾਵਸਾਹਬ ਦਾਨਵੇ ਵੱਲੋਂ ਇਹ ਬਿਆਨ ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਦੇ ਬਦਨਾਪੁਰ ਤਾਲੁਕਾ ਦੇ ਕੋਲਟੇ ਤਕਲੀ ਦੇ ਵਿਚ ਸਿਹਤ ਕੇਂਦਰ ਦਾ ਉਦਘਾਟਨ ਕਰਦੇ ਸਮੇਂ ਦਿੱਤਾ ਗਿਆ।

ਉਨ੍ਹਾਂ ਆਪਣੇ ਬਿਆਨ ਦੇ ਵਿੱਚ ਇਹ ਆਖਿਆ ਕਿ ਚੀਨ ਅਤੇ ਪਾਕਿਸਤਾਨ ਨੇ ਕਿਸਾਨਾਂ ਨੂੰ ਭ-ਟ-ਕਾ-ਇ-ਆ ਹੋਇਆ ਹੈ ਕਿ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੇ ਨਾਲ ਕਿਸਾਨਾਂ ਦੀ ਖੇਤੀਬਾੜੀ ਪੂਰੀ ਤਰ੍ਹਾਂ ਤ-ਬਾ-ਹ ਹੋ ਜਾਵੇਗੀ। ਦੇਸ਼ ਵਿਚ ਇਹ ਵਿਰੋਧ ਪ੍ਰਦਰਸ਼ਨ ਕਿਸਾਨ ਲੋਕ ਨਹੀਂ ਕਰ ਰਹੇ, ਇਸ ਪਿੱਛੇ ਸਿਰਫ਼ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਕਿਸਾਨਾਂ ਤੋਂ ਪਹਿਲਾਂ ਦੇਸ਼ ਵਿੱਚ ਮੁਸਲਮਾਨਾਂ ਨੂੰ ਭ-ੜ-ਕਾ-ਇ-ਆ ਗਿਆ ਸੀ ਜਿਸ ਵਿਚ ਉਨ੍ਹਾਂ ਨੂੰ ਆਖਿਆ ਗਿਆ ਸੀ

ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ ਦੇ ਜ਼ਰੀਏ ਉਨ੍ਹਾਂ ਨੂੰ ਛੇ ਮਹੀਨੇ ਦੇ ਅੰਦਰ ਇਸ ਦੇਸ਼ ਨੂੰ ਛੱਡ ਕੇ ਜਾਣਾ ਪਵੇਗਾ। ਮੈਂ ਪੁੱਛਦਾ ਹਾਂ ਕੀ ਹੁਣ ਤੱਕ ਕੋਈ ਵੀ ਮੁਸਲਮਾਨ ਸੀਏਏ ਜਾਂ ਐਨਸੀਆਰ ਕਾਰਨ ਦੇਸ਼ ਨੂੰ ਛੱਡ ਕੇ ਕਿਤੇ ਗਿਆ ਹੈ? ਅਤੇ ਹੁਣ ਇਸੇ ਹੀ ਤਰਜ ਉੱਪਰ ਭਾਰਤ ਵਿਰੋਧੀ ਦੇਸ਼ਾਂ ਵੱਲੋਂ ਕਿਸਾਨਾਂ ਨੂੰ ਵੀ ਗੁੰ-ਮ-ਰਾ-ਹ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਹ ਦੇਸ਼ ਕਦੇ ਵੀ ਸਫਲ ਨਹੀਂ ਹੋਣਗੇ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …