Breaking News

ਆਹ ਚਕੋ ਹੁਣ ਕੇਂਦਰ ਸਰਕਾਰ ਨੇ ਟਰੈਕਟਰਾਂ ਲਈ ਵੀ ਕਰਤਾ ਇਹ ਐਲਾਨ

ਕੇਂਦਰ ਸਰਕਾਰ ਨੇ ਟਰੈਕਟਰਾਂ ਲਈ ਵੀ ਕਰਤਾ ਇਹ ਐਲਾਨ

ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿਚ ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਕੀਤਾ ਜਾ ਰਿਹਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ‘ਤੇ ਕਿਸਾਨਾਂ ਵੱਲੋਂ ਆਪਣੇ ਰੋਸ ਪ੍ਰਦਰਸ਼ਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ ਵਿਰੋਧੀ ਧਿਰ ਵੱਲੋਂ ਇਕ ਪਾਸੇ ਕਿਸਾਨਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਕੇਂਦਰ ਸਰਕਾਰ ‘ਤੇ ਤਿੱਖੇ ਵਾਰ ਵੀ ਕੀਤੇ ਜਾ ਰਹੇ ਨੇ। ਪਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ ਕੁਝ ਹੋਰ ਖੇਤੀ ਨਾਲ ਸਬੰਧਤ ਨਿਯਮਾਂ ਨੂੰ ਵੀ ਲਾਗੂ ਕੀਤਾ ਹੈ।

ਇਹ ਨਿਯਮ ਟਰੈਕਟਰਾਂ ਸਮੇਤ ਨਿਰਮਾਣ ਨਾਲ ਸਬੰਧਤ ਵਾਹਨਾਂ ਲਈ ਪ੍ਰਦੂਸ਼ਣ ਨਿਕਾਸੀ ਦੇ ਨਾਲ ਸਬੰਧਤ ਨੇ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਅਕਤੂਬਰ ਤੱਕ ਟਰੈਕਟਰਾਂ ਲਈ ਪ੍ਰਦੂਸ਼ਣ ਮਾਪਦੰਡ ਦੀ ਸੀਮਾ ਨੂੰ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ ਟਰੈਕਟਰਾਂ ਲਈ ਪ੍ਰਦੂਸ਼ਣ ਦੇ ਨਵੇਂ ਨਿਯਮਾਂ ਦੀ ਵਧੀ ਸੀਮਾ ਅਕਤੂਬਰ 2020 ਤੋਂ ਅਕਤੂਬਰ 2021 ਤੱਕ ਰਹੇਗੀ।

ਜਿਸ ਦਾ ਮਤਲਬ ਹੈ ਕਿ ਪ੍ਰਦੂਸ਼ਣ ਨਿਯਮ 1 ਅਕਤੂਬਰ 2021 ਤੋਂ ਲਾਗੂ ਹੋ ਜਾਣਗੇ। ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਨੂੰ ਫ਼ੈਸਲੇ ਲੈਣ ਲਈ ਟਰੈਕਟਰ ਨਿਰਮਾਤਾ ਅਤੇ ਖੇਤੀਬਾੜੀ ਐਸੋਸੀਏਸ਼ਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਬੇਨਤੀ ਤੇ ਹੀ ਇਹ ਫੈਸਲਾ ਲਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਨਿਰਮਾਣ ਉਪਕਰਨਾਂ ਲਈ ਪ੍ਰਦੂਸ਼ਨ ਦੇ ਨਵੇਂ ਨਿਯਮਾਂ ਦੀ

ਆਖਰੀ ਤਰੀਕ ਵਿੱਚ ਟਰਾਂਸਪੋਰਟ ਮੰਤਰਾਲੇ ਨੇ 6 ਮਹੀਨਿਆਂ ਦਾ ਇਜ਼ਾਫ਼ਾ ਕਰ ਦਿੱਤਾ ਹੈ। ਅਤੇ ਇਹ ਨਵੇਂ ਮਾਪਦੰਡ ਹੁਣ 1 ਅਪ੍ਰੈਲ 2021 ਤੋਂ ਲਾਗੂ ਕੀਤੇ ਜਾਣਗੇ। ਇਨ੍ਹਾਂ ਨਵੇਂ ਮਾਪਦੰਡਾਂ ਵਿਚ ਕੀਤੀ ਗਈ ਸੋਧ ਬਾਰੇ ਗੱਲਬਾਤ ਕਰਦਿਅਾਂ ਦੱਸਿਆ ਕਿ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਟਰੈਕਟਰਾਂ ਲਈ ਪ੍ਰਦੂਸ਼ਣ ਦੇ ਅਗਲੇ ਪੜਾਅ ਨੂੰ ਲਾਗੂ ਕਰਨ ਲਈ

ਜੀ.ਐਸ.ਆਰ. 598 (ਈ) ਮਿਤੀ 30 ਸਤੰਬਰ 2020 ਸੀ.ਐੱਮ.ਵੀ.ਆਰ. 1989 ਵਿਚ ਸੋਧ ਨੂੰ ਸੂਚਿਤ ਕੀਤਾ ਗਿਆ ਹੈ। ਇਸ ਸਾਰੇ ਵਰਤਾਰੇ ਨੂੰ ਕਰਨ ਦਾ ਕਾਰਨ ਮੋਟਰ ਵਾਹਨ, ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਹੋਰ ਉਪਕਰਨਾਂ ਦੇ ਪ੍ਰਦੂਸ਼ਣ ਨਿਯਮਾਂ ਦੇ ਵਿਚਕਾਰ ਆਪਸੀ ਉਲਝਣਾਂ ਤੋਂ ਬਚਣਾ ਹੈ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …