Breaking News

ਆਸਟ੍ਰੇਲੀਆ ਗਏ ਮੁੰਡੇ ਨੂੰ ਅਚਾਨਕ ਇਕਦਮ ਏਦਾਂ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਅਜੋਕੇ ਯੁੱਗ ਦੇ ਵਿਚ ਇਨਸਾਨ ਆਪਣਾ ਬਿਹਤਰ ਕਰੀਅਰ ਬਣਾਉਣ ਲਈ ਬਹੁਤ ਤਰ੍ਹਾਂ ਦੇ ਸੁਪਨਿਆਂ ਦੀ ਸਿਰਜਨਾ ਕਰਦਾ ਹੈ। ਜਿਸ ਨੂੰ ਪੂਰਾ ਕਰਨ ਦੇ ਲਈ ਉਸ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅੱਜ-ਕੱਲ ਦੇ ਨੌਜਵਾਨ ਵਧੀਆ ਭਵਿੱਖ ਵਾਸਤੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਜਿੱਥੇ ਪੜ੍ਹਾਈ ਕਰਨ ਦੇ ਜ਼ਰੀਏ ਦਾਖਲ ਹੋ ਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਕੰਮ ਕਾਜ ਵੀ ਸ਼ੁਰੂ ਕਰਦੇ ਹਨ। ਇੱਕ ਅਜਿਹਾ ਹੀ ਨੌਜਵਾਨ ਅੱਜ ਤੋਂ ਡੇਢ ਸਾਲ ਪਹਿਲਾਂ ਆਪਣੇ ਭਵਿੱਖ ਨੂੰ ਉੱਜਵਲ ਕਰਨ ਖਾਤਰ ਵਿਦੇਸ਼ ਗਿਆ ਸੀ ਪਰ ਹੋਣੀ ਨੇ ਉਸ ਨੂੰ ਮੁੜ ਘਰ ਵਾਪਸ ਨਹੀਂ ਜਾਣ ਦਿੱਤਾ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੋਗਾ ਦੇ ਰਹਿਣ ਵਾਲੇ ਨੌਜਵਾਨ ਗਗਨਬੀਰ ਸਿੰਘ ਪੁੱਤਰ ਜਸਬੀਰ ਸਿੰਘ ਦੀ ਆਸਟ੍ਰੇਲੀਆ ਵਿੱਚ ਅਚਨਚੇਤ ਮੌਤ ਹੋ ਗਈ ਜੋ ਅਜੇ ਤਕਰੀਬਨ ਡੇਢ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਗਿਆ ਸੀ। ਮ੍ਰਿਤਕ ਦੇ ਪਿਤਾ ਜਸਬੀਰ ਸਿੰਘ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿੱਚ ਬਤੌਰ ਸੁਪਰਡੈਂਟ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਨੇ ਵ-ਲੂੰ-ਧ-ਰੇ ਹੋਏ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗਗਨਬੀਰ ਸਿੰਘ ਆਸਟ੍ਰੇਲੀਆ ਵਿਖੇ ਆਪਣੇ ਕੁਝ ਦੋਸਤਾਂ ਦੇ ਨਾਲ ਬਾਜ਼ਾਰ ਵਿੱਚ ਸਾਮਾਨ ਲੈਣ ਗਿਆ ਹੋਇਆ ਸੀ।

ਓਥੇ ਬਾਜ਼ਾਰ ਵਿਚ ਹੀ ਉਹ ਅਚਾਨਕ ਹੀ ਸੜਕ ਉਪਰ ਡਿੱਗਿਆ ਜਿਸ ਨੂੰ ਉਸ ਦੇ ਸਾਥੀ ਫੌਰੀ ਮਦਦ ਕਰਦੇ ਹੋਏ ਹਸਪਤਾਲ ਲੈ ਗਏ। ਹਸਪਤਾਲ ਦੇ ਵਿਚ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱ- ਟ ਗਿਆ। ਕਿਉਂ ਕਿ ਮ੍ਰਿਤਕ ਗਗਨਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਨੇ ਘਰ ਦੇ ਵਿੱਚ ਮੌਜੂਦ ਹਰ ਜੀਅ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ।

ਪੂਰੇ ਪਰਿਵਾਰ ਵਿੱਚੋਂ ਉਸ ਦੇ ਪਿਤਾ, ਮਾਂ ਅਤੇ ਭੈਣ ਦਾ ਰੋ-ਰੋ ਕੇ ਬੁ- ਰਾ ਹਾਲ ਹੈ। ਸਮੂਹ ਇਲਾਕੇ ਦੇ ਲੋਕਾਂ ਵਿੱਚ ਵੀ ਨੌਜਵਾਨ ਮੁੰਡੇ ਦੀ ਹੋਈ ਇਸ ਮੌਤ ਕਾਰਨ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਪੜ੍ਹਾਈ ਕਰਨ ਆਏ ਇਸ ਨੌਜਵਾਨ ਮੁੰਡੇ ਦੀ ਹੋਈ ਮੌਤ ਕਾਰਨ ਉਸ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …