Breaking News

ਆਸਟ੍ਰਲੀਆ ਤੋਂ ਮੌਤ ਨੇ ਨੌਜਵਾਨ ਬੁਲਾ ਲਿਆ ਪੰਜਾਬ, ਮਾਂ ਦਾ ਇਲਾਜ ਕਰਨ ਆਏ ਪੁੱਤ ਦੀ ਭਰਿੰਡ ਲੜਨ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਜਿੱਥੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਅਤੇ ਉਥੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਥੇ ਹੀ ਪੰਜਾਬ ਵਸਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਸਲਾਮਤੀ ਵਾਸਤੇ ਦਿਨ ਰਾਤ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਪਰ ਵਿਦੇਸ਼ਾਂ ਵਿੱਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉੱਥੇ ਹੀ ਕਈ ਅਜਿਹੀਆ ਘਟਨਾਵਾ ਵੀ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਦੀ ਮੌਤ ਭਾਰਤ ਖਿਚ ਲਿਆਉਂਦੀ ਹੈ। ਜਿੱਥੇ ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਦੀ ਖਾਤਰ ਭਾਰਤ ਆਉਂਦੇ ਹਨ ਅਤੇ ਕਈ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਹੁਣ ਆਸਟ੍ਰੇਲੀਆ ਤੋਂ ਇਕ ਨੌਜਵਾਨ ਨੂੰ ਮੌਤ ਨੇ ਪੰਜਾਬ ਬੁਲਾ ਲਿਆ, ਜਿੱਥੇ ਮਾਂ ਦਾ ਇਲਾਜ ਕਰਵਾਉਣ ਆਏ ਪੁੱਤਰ ਦੀ ਭਰਿੰਡ ਲੜਨ ਕਾਰਨ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਆਸਟ੍ਰੇਲੀਆ ਤੋਂ ਆਏ 40 ਸਾਲਾ ਨੌਜਵਾਨ ਰਮਨਦੀਪ ਸਿੰਘ ਦੀ ਇਕ ਭਰਿੰਡ ਲੜਨ ਕਾਰਨ ਮੌਤ ਹੋਈ ਹੈ। ਦੱਸ ਦਈਏ ਕਿ 40 ਸਾਲਾਂ ਨੌਜਵਾਨ ਰਮਨਦੀਪ ਸਿੰਘ ਜਿਥੇ ਆਪਣੀ ਮਾਂ ਦੇ ਇਲਾਜ ਵਾਸਤੇ ਪੰਜਾਬ ਆਇਆ ਸੀ।

ਉੱਥੇ ਹੀ ਉਸ ਦੇ ਭਰਿੰਡ ਲੜ ਗਈ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਾਲਤ ਖਰਾਬ ਹੋਣ ਤੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਜਿਸ ਸਮੇਂ ਪਰਿਵਾਰਕ ਮੈਂਬਰ ਨੌਜਵਾਨ ਨੂੰ ਹਸਪਤਾਲ ਲੈ ਕੇ ਆਏ ਸਨ ਉਸ ਦੀ ਮੌਤ ਹੋ ਚੁੱਕੀ ਸੀ ਉਸਦੇ ਸਾਹ ਨਹੀਂ ਚੱਲ ਰਹੇ ਸਨ। ਜਿਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਸਰੀਰ ਉਪਰ ਕਈ ਜਗ੍ਹਾ ਤੇ ਨੀਲ ਦੇ ਨਿਸ਼ਾਨ ਸਨ।

ਜਿੱਥੇ ਇਸ ਘਟਨਾ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਕਿਉਂਕਿ ਨੌਜਵਾਨ ਦੀ ਮੌਤ ਸ਼ੱਕੀ ਹਲਾਤਾਂ ਵਿੱਚ ਹੋਈ ਜਾਪਦੀ ਹੈ। ਜਿਸ ਦੇ ਚਲਦਿਆਂ ਹੋਇਆਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …