ਆਈ ਤਾਜਾ ਵੱਡੀ ਖਬਰ
ਆਏ ਦਿਨ ਪੂਰੇ ਵਿਸ਼ਵ ਦੇ ਵਿੱਚ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਦਰਤੀ ਮੌਤ ਹੋਣਾ ਸੁਭਾਵਿਕ ਹੈ ਪਰੰਤੂ ਉਹ ਮੌਤ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਦੇ ਵਾਪਰਨ ਨਾਲ ਮਾਹੌਲ ਗਮਗੀਨ ਹੋ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਹੱਸਦੇ ਹਸਾਉਂਦੇ ਘਰ ਦੀਆਂ ਖੁਸ਼ੀਆਂ ਨੂੰ ਕਿਸੇ ਨੇ ਗ੍ਰਹਿਣ ਲਾ ਦਿੱਤਾ। ਇਨਸਾਨ ਆਪਣੇ ਕੰਮਕਾਜ ਆਪਣੇ ਵਪਾਰ ਦੇ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ ਪਰ ਉਹੀ ਵਪਾਰ ਜਦੋਂ ਉਸ ਦੇ ਆਪਣਿਆਂ ਦੀ ਮੌਤ ਦਾ ਕਾਰਨ ਬਣ ਜਾਵੇ ਉਸ ਪਰਿਵਾਰ ‘ਤੇ ਕੀ ਬੀਤੀ ਹੋਵੇਗੀ।
ਇਹ ਘਟਨਾ ਹੈ ਭੋਪਾਲ ਤੋਂ ਜਿੱਥੇ ਇਕ ਬਹੁਤ ਹੀ ਦਰਦਨਾਕ ਹਾਦਸੇ ਦੇ ਵਿਚ ਮਾਸੂਮ ਭੈਣ ਭਰਾਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇਹਨਾਂ ਬੱਚਿਆਂ ਦੀ ਉਮਰ ਮਹਿਜ਼ 5 ਸਾਲ ਸੀ ਜਿਨ੍ਹਾਂ ਦੀ ਮੌਤ ਦਾ ਕਾਰਨ ਗੱਦੇ ਬਣੇ। ਗੱਦਿਆਂ ਦਾ ਇਕ ਵੱਡਾ ਢੇਰ ਖੇਡਦੇ ਹੋਏ ਬੱਚਿਆਂ ਦੇ ਉੱਪਰ ਆ ਡਿੱਗਾ ਜਿਸ ਕਾਰਨ ਬੱਚਿਆਂ ਦੀ ਸਾਹ ਘੁਟਣ ਦੇ ਨਾਲ ਮੌਤ ਹੋ ਗਈ। ਇਹ ਦੋਵੇਂ ਬੱਚੇ ਆਪਸ ਵਿਚ ਚਚੇਰੇ ਭੈਣ ਭਰਾ ਸਨ। ਉਨ੍ਹਾਂ ਦੇ ਪਿਤਾ ਟੈਂਟ ਹਾਉਸ ਦਾ ਬਿਜ਼ਨੈੱਸ ਕਰਦੇ ਹਨ ਪਰ ਕੋਰੋਨਾ ਕਾਰਨ ਸਾਰਾ ਕਾਰੋਬਾਰ ਬੰਦ ਹੋਣ ਕਰਕੇ ਕੁਝ ਸਮਾਨ ਆਪਣੇ ਘਰ ਵਿੱਚ ਹੀ ਲਿਆ ਕੇ ਰੱਖ ਲਿਆ ਸੀ।
ਜਿਨ੍ਹਾਂ ਵਿਚ ਕੁਝ ਵੱਡੀ ਗਿਣਤੀ ਵਿੱਚ ਘਰ ਵਿੱਚ ਗੱਦੇ ਲਿਆ ਕੇ ਰੱਖੇ ਗਏ ਸਨ ਜੋ ਇਸ ਦਰਦਨਾਕ ਘਟਨਾ ਦਾ ਕਾਰਨ ਬਣੀ। ਦਿਲ ਦਹਿਲਾਉਣ ਵਾਲੀ ਇਹ ਘਟਨਾ ਰਾਤੀਬੜ ਥਾਣਾ ਖੇਤਰ ਦੀ ਹੈ ਜਿੱਥੇ ਬਰਖੇੜੀ ਕਲਾਂ ਪਿੰਡ ਵਿੱਚ ਰਹਿਣ ਵਾਲੇ ਵਨੀਤ ਮਾਰਨ ਦਾ ਟੈਂਟ ਅਤੇ ਲਾਈਟ ਦਾ ਕਾਰੋਬਾਰ ਹੈ। ਸਾਰਾ ਸਾਂਝਾ ਪਰਿਵਾਰ ਇਕੋ ਹੀ ਛੱਤ ਹੇਠ ਰਹਿੰਦਾ ਹੈ। ਸ਼ੁੱਕਰਵਾਰ ਨੂੰ ਉਸਦੇ ਬੱਚੇ ਹਰਸ਼ ਅਤੇ ਅੰਸ਼ਿਕਾ ਖੇਡਦੇ ਹੋਏ ਛੱਤ ਉਪਰ ਚਲੇ ਗਏ।
ਅਤੇ ਜਦੋਂ ਕਾਫੀ ਦੇਰ ਬਾਅਦ ਉਹ ਥੱਲੇ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ। ਪਰਿਵਾਰਕ ਮੈਂਬਰਾਂ ਨੇ ਜਦੋਂ ਉਪਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦੋਵੇਂ ਬੱਚੇ ਗੱਦਿਆਂ ਦੇ ਥੱਲੇ ਦੱਬੇ ਹੋਣ ਕਾਰਨ ਬੇਸੁੱਧ ਪਏ ਸਨ। ਦਰਅਸਲ ਛੱਤ ਦੇ ਉੱਪਰ 1000 ਦੇ ਕਰੀਬ ਗੱਦੇ ਰੱਖੇ ਹੋਏ ਸਨ। ਅਚਾਨਕ ਬੱਚਿਆਂ ਦੇ ਖੇਡਦੇ ਸਮੇਂ ਇਹ ਉਨ੍ਹਾਂ ਦੇ ਉੱਪਰ ਆ ਡਿੱਗੇ ਅਤੇ ਜਿਸ ਕਾਰਨ ਬੱਚਿਆਂ ਦਾ ਸਾਹ ਘੁੱਟਿਆ ਗਿਆ। ਬੱਚਿਆਂ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚਿਆਂ ਦੀ ਹੋਈ ਇਸ ਅਣਹੋਣੀ ਅਤੇ ਦੁੱਖ ਭਰੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਕੇਸ ਦਰਜ ਕਰ ਬਣਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …