Breaking News

ਆਖਰ ਖੁਲ ਹੀ ਗਿਆ ਇਹ ਵੱਡਾ ਰਾਜ- ਵਟਸ ਐਪ ਘਰਦਿਆਂ ਨੇ ਕਰਤੇ ਵਾਇਰਲ

ਵਟਸ ਐਪ ਘਰਦਿਆਂ ਨੇ ਕਰਤੇ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਮੁੰਬਈ ਪੁਲਸ ਦੀਆਂ ਰੋਜ਼ਾਨਾ ਧੱ – ਜੀ – ਆਂ ਉੱਡ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਬਿਹਾਰ ਪੁਲਸ ਦੀ ਜਾਂਚ ‘ਚ ਰੋਜ਼ਾਨਾ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਮੁੰਬਈ ਪੁਲਸ ‘ਤੇ ਕੀਤੀ ਜਾਂਚ ‘ਤੇ ਰਿਐਕਸ਼ਨ ਦਿੱਤਾ। ਉਨ੍ਹਾਂ ਨੇ ਇੱਕ ਵੀਡੀਓ ‘ਚ ਕਿਹਾ, ‘ਪਹਿਲਾਂ 40 ਦਿਨਾਂ ਤੱਕ ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਨਹੀਂ ਕੀਤੀ। ਹੁਣ ਮੁਜ਼ਲਮ ਭੱਜ ਰਹੇ ਹਨ। ਜਾਂਚ ‘ਚ ਬਿਹਾਰ ਪੁਲਸ ਦੀ ਮਦਦ ਕਰੇ।’

ਇਸ ਤੋਂ ਬਾਅਦ ਮੁੰਬਈ ਪੁਲਸ ਨੇ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ 25 ਫ਼ਰਵਰੀ ਨੂੰ ਮੈਂ ਬਾਂਦਰਾ ਪੁਲਸ ਨੂੰ ਸੁ ਚੇ ਤ ਕੀਤਾ ਸੀ ਕਿ ਮੇਰੇ ਪੁੱਤਰ । ਖ਼-ਤ ਰਾ। ਹੈ। ਇਸ ਦੌਰਾਨ ਸੁਸ਼ਾਂਤ ਦੇ ਪਰਿਵਾਰ ਨੇ 19 ਤੋਂ 25 ਫ਼ਰਵਰੀ ਤੱਕ ਬਾਂਦਰਾ ਡੀ. ਸੀ. ਪੀ. ਪਰਮਜੀਤ ਦਹੀਆ ਨਾਲ ਹੋਈ ਵ੍ਹਟਸਐਪ ਚੈਟ ਨੂੰ ਸਾਂਝਾ ਕੀਤਾ ਹੈ, ਜਿਸ ‘ਚ ਅਦਾਕਾਰ ਨੂੰ। ਖ਼ ਤ-ਰੇ। ਬਾਰੇ ਦੱਸਿਆ ਸੀ।

ਪਰਿਵਾਰ ਦਾ ਦਾਅਵਾ ਹੈ ਕਿ 14 ਜੂਨ ਨੂੰ ਪੁਰਾਣੀ ਚੈਟ ਦੇ ਆਧਾਰ ‘ਤੇ ਕਾਰਵਾਈ ਕਰਨ ਨੂੰ ਕਿਹਾ ਪਰ ਪੁਲਸ ਨੇ ਕੁਝ ਨਹੀਂ ਕੀਤਾ। ਇਸ ਵ੍ਹਟਸਐਪ ਚੈਟ ‘ਚ ਓਪੀ ਸਿੰਘ ਜੋ ਕਿ ਸੁਸ਼ਾਂਤ ਦਾ ਜੀਜਾ ਹੈ, ਉਨ੍ਹਾਂ ਨੇ ਡੀ. ਸੀ. ਪੀ. ਪਰਮਜੀਤ ਐੱਸ ਦਹੀਆ ਨੇ ਸਾਫ਼ ਲਿਖਿਆ ‘Roger Sir’ ਯਾਨੀਕਿ ਉਸ ਨੂੰ ਸ਼ਿ ਕਾ -ਇ -ਤ ਮਿਲ ਗਈ ਸੀ, ਇਸ ਗੱਲ ਦੀ ਉਨ੍ਹਾਂ ਨੇ ਖ਼ੁਦ ਜਾਣਕਾਰੀ ਦਿੱਤੀ ਸੀ। ਓਪੀ ਸਿੰਘ ਨੇ ਸੁਸ਼ਾਂਤ ਦਾ ਨੰਬਰ ਵੀ ਦਿੱਤੀ ਸੀ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੇ ਸੁਸ਼ਾਂਤ ਤੋਂ ਇਲਾਵਾ ਸਿਧਾਰਥ ਦਾ ਨੰਬਰ ਸਾਂਝਾ ਕਰਦੇ ਹੋਏ ਲਿਖਿਆ, ‘ਸਿਧਾਰਥ ਪਿਠਾਨੀ ਤੁਹਾਨੂੰ ਬਾਕੀ ਦੀ ਸਾਰੀ ਜਾਣਕਾਰੀ ਦੇ ਸਕਦਾ ਹੈ। ਅਸੀਂ ਬਸ ਇੰਨਾਂ ਹੀ ਚਾਹੁੰਦੇ ਹਾਂ ਕਿ ਉਹ ਉਥੇ ਇਕੱਲਾ ਹੈ ਤੇ ਇਸ ਗੱਲ ਲਈ ਉਸ ਨੂੰ ਕੋਈ। ਸੱ-ਟ ਨਾ ਪਹੁੰਚਾਏ।

19 ਫ਼ਰਵਰੀ 2020 ਨੂੰ ਓਪੀ ਸਿੰਘ ਨੇ ਮੈਸੇਜ ਕਰਕੇ ਡੀ. ਸੀ. ਪੀ. ਪਰਮਜੀਤ ਦਹੀਆ ਨੂੰ ਜਾਣਕਾਰੀ ਦਿੱਤੀ ਕਿ ਉਹ ਇੰਨਾ ਚੰਗਾ ਤੇ ਖ਼ੁਸ਼ਮਿਜ਼ਾਜ ਲੜਕਾ ਹੈ, ਮੇਰੀ ਪਤਨੀ ਉਸ ਦੀ ਚਿੰ ਤਾ ਕਰਦੀ ਰਹਿੰਦੀ ਹੈ। 6 ਦਿਨ ਬਾਅਦ, 25 ਫ਼ਰਵਰੀ ਨੂੰ ਉਨ੍ਹਾਂ ਨੂੰ ਜਵਾਬ ਮਿਲਿਆ, ‘ਸਰ ਇੱਕ ਮੀਟਿੰਗ ‘ਚ ਹਾਂ, ਤੁਹਾਨੂੰ ਕਾਲ (ਫ਼ੋਨ) ਕਰਦਾ ਹਾਂ। ਇਸ ਤੋਂ ਬਾਅਦ ਓਪੀ ਸਿੰਘ ਨੇ ਫ਼ਿਰ ਮੈਸੇਜ ਭੇਜਿਆ, ਜਿਸ ਦਾ ਜਵਾਬ ‘ਨੋਟਿਡ ਸਰ’ ਮਿਲਿਆ।

ਦਿਸ਼ਾ ਸਾਲਿਆਨ ਦੇ ਮਾਮਲੇ ਦੀ ਵੀ ਜਾਂਚ ਕਰੇਗੀ ਬਿਹਾਰ ਪੁਲਸ
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਲਈ ਮੁੰਬਈ ਪਹੁੰਚੀ ਬਿਹਾਰ ਪੁਲਸ ਹੁਣ ਉਨ੍ਹਾਂ ਦੀ ਪ੍ਰਬੰਧਕ ਦਿਸ਼ਾ ਸਾਲਿਆਨ ਦੀ। ਖ਼ੁ ਦ ਕੁ – ਸ਼ੀ। ਮਾਮਲੇ ਦੀ ਵੀ ਜਾਂਚ ਕਰੇਗੀ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲਸ ਦਲ ਰਾਜਪੂਤ ਦੇ ਮਿੱਤਰ ਅਤੇ ਕਰਿਐਟਿਵ ਕੰਟੇਂਟ ਮੈਨੇਜਰ ਸਿਧਾਰਥ ਪਿਠਾਨੀ ਤੋਂ ਵੀ ਪੁੱਛਗਿੱਛ ਕਰੇਗੀ।

ਮੁੰਬਈ ਪੁਲਸ ਨੇ ਹੁਣ ਤੱਕ ਲਗਭਗ 40 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ‘ਚ ਰਾਜਪੂਤ ਦੇ ਪਰਿਵਾਰ ਉਨ੍ਹਾਂ ਦੇ ਰਸੋਈਏ ਅਤੇ ਫ਼ਿਲਮ ਉਦਯੋਗ ਦੇ ਲੋਕ ਸ਼ਾਮਲ ਹਨ। ਬਿਹਾਰ ਪੁਲਸ ਰਾਜਪੂਤ ਦੇ ਪਿਤਾ ਵੱਲੋਂ ਪਟਨਾ ‘ਚ ਮਾਮਲਾ ਦਰਜ ਕਰਵਾਇਆ ਗਿਆ ਸੀ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …