Breaking News

ਆਖਰ ਕੈਪਟਨ ਨੇ ਕਰਤਾ 750 ਪਿੰਡਾਂ ਲਈ ਇਹ ਵੱਡਾ ਐਲਾਨ ਲੋਕਾਂ ਚ ਛਾਈ ਖੁਸ਼ੀ

750 ਪਿੰਡਾਂ ਲਈ ਇਹ ਵੱਡਾ ਐਲਾਨ

ਕੋਰੋਨਾ ਦੀ ਹਾਹਾਕਾਰ ਤੋਂ ਬਾਅਦ ਹੁਣ ਸਰਕਾਰ ਵਿਕਾਸ ਦੇ ਕੰਮਾਂ ਵਲ ਹੋ ਰਹੀ ਹੈ। ਕੋਰੋਨਾ ਨੇ ਪਿਛਲੇ ਕਈ ਮਹੀਨੇ ਲੋਕਾਂ ਦੀ ਅਤੇ ਸਰਕਾਰ ਦੀ ਹਾਲਤ ਖਰਾਬ ਕਰ ਕੇ ਰੱਖ ਦਿੱਤੀ ਸੀ। ਪੰਜਾਬ ਚ ਰੋਜਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਸਨ। ਜਿਸ ਕਰਕੇ ਕਈ ਤਰਾਂ ਦੀਆਂ ਪਾਬੰਦੀਆਂ ਵੀ ਲਗਾ ਦਿੱਤੀਆਂ ਗਈਆਂ ਸਨ। ਲੋਕਾਂ ਨੂੰ ਰੋਜਾਨਾ ਹੀ ਪਾਬੰਦੀਆਂ ਦੀਆਂ ਹੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਪਰ ਹੁਣ ਹੋਲੀ ਹੋਲੀ ਚੰਗੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਰਹੀਆਂ ਹਨ ਅਜਿਹੀ ਹੀ ਇੱਕ ਵੱਡੀ ਚੰਗੀ ਖਬਰ ਪੰਜਾਬ ਦੇ ਪਿੰਡ ਦੇ ਲਈ ਆ ਰਹੀ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ।

ਪੰਜਾਬ ਦੇ ਨੌਜਵਾਨਾਂ ਵਿਚ ਖੇਡਾਂ ਦੇ ਵਿਸਥਾਰ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿਚ ਲਈ ਵੱਡਾ ਐਲਾਨ ਕੀਤਾ ਹੈ ਕੇ ਪਿੰਡਾਂ ਵਿਚ 750 ਖੇਡ ਸਟੇਡੀਅਮ ਬਣਾਏ ਜਾਣਗੇ। ਇਹ ਖੇਡ ਸਟੇਡੀਅਮ ਪੰਜਾਬ ਦੇ ਮਸ਼ਹੂਰ ਖਿਡਾਰੀਆਂ ਦੇ ਨਾਮ ਤੇ ਬਣਾਏ ਜਾਣਗੇ।

ਕੱਲ੍ਹ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਜੀਟਲ ਵਿਧੀ ਰਾਹੀਂ ਸੂਬਾ ਭਰ ਵਿਚ 750 ਪੇਂਡੂ ਸਟੇਡੀਅਮਾਂ/ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਦੀ ਵਰਚੁਅਲ ਸ਼ੁਰੂਆਤ ਕਰਨ ਤੋਂ ਇਲਾਵਾ ਐਂਬੂਲੈਂਸਾਂ ਦੀ ਫਲੀਟ ਨੂੰ ਝੰਡੀ । ਇਸ ਦੇ ਨਾਲ ਹੀ ਆਰਥਿਕ ਤੌਰ ’ਤੇ ਕਮਜ਼ੋਰ ਤਬਕਿਆਂ ਦੇ ਮਾਲੀ ਹੱਕਾਂ ਲਈ ਇੱਕ ਐਮ.ਓ.ਯੂ. ਉੱਤੇ ਸਹੀ ਪਾਈ।

ਮੁੱਖ ਮੰਤਰੀ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿਚ 750 ਸਟੇਡੀਅਮਾਂ ਦਾ ਵਿਕਾਸ 105 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਜਿਸ ਨਾਲ ਸਾਡੇ ਸੂਬੇ ਦੀ ਨੌਜਵਾਨੀ ਵਿੱਚ ਮੌਜੂਦ ਅਥਾਹ ਊਰਜਾ ਨੂੰ ਸਕਾਰਾਤਮਕ ਪਾਸੇ ਕੇਂਦਰਤ ਕਰਨ ਵਿਚ ਮਦਦ ਮਿਲੇਗੀ। ਸਰਕਾਰ ਨੇ 2020-21 ਦੌਰਾਨ ਇਸ ਸਬੰਧੀ ਨਿਰਧਾਰਤ ਪ੍ਰਤੀ ਬਲਾਕ ਘੱਟੋ-ਘੱਟ ਪੰਜ ਸਟੇਡੀਅਮ ਉਸਾਰੇ ਜਾਣ ਦਾ ਟੀਚਾ ਮਿੱਥਿਆ ਹੈ।

ਪਿੰਡਾਂ ਵਿਚ ਨਵੇਂ ਉਸਾਰੇ ਜਾਣ ਵਾਲੇ ਸਟੇਡੀਅਮਾਂ ਦਾ ਨਾਂ ਉੱਘੇ ਖਿਡਾਰੀਆਂ ਦੇ ਨਾਵਾਂ ਉੱਤੇ ਰੱਖਣ ਨਾਲ ਨੌਜਵਾਨ ਪਨੀਰੀ ਨੂੰ ਕੌਮੀ ਅਤੇ ਕੌਮਾਂਤਰੀ ਦੋਵਾਂ ਪੱਧਰਾਂ ’ਤੇ ਖੇਡਾਂ ਵਿਚ ਨਾਮਣਾ ਖੱਟਣ ਦੀ ਪ੍ਰੇਰਨਾ ਮਿਲੇਗੀ। ਮੁੱਖ ਮੰਤਰੀ ਨੇ ਲੁਧਿਆਣਾ, ਜਲੰਧਰ ਅਤੇ ਪਟਿਆਲਾ ਲਈ ਚਾਰ-ਚਾਰ ਐਂਬੂਲੈਂਸਾਂ ਨੂੰ ਵੀ ਡਿਜੀਟਲ ਢੰਗ ਨਾਲ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਇਹ ਐਂਬੂਲੈਂਸਾਂ ਦਾਨ ਕਰਨ ਲਈ ਜ਼ੀ ਐਂਟਰਟੇਨਮੈਂਟ ਸਮੂਹ ਦਾ ਧੰਨਵਾਦ ਕੀਤਾ।

Check Also

ਆਖਰ ਏਨੇ ਦਿਨਾਂ ਬਾਅਦ ਮਸ਼ਹੂਰ ਐਕਟਰ ਅਤੇ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਲੈ ਕੇ ਆ ਗਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ ਕਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਦੇ ਵਿਚ ਸਥਿਤੀ ਕਾਫੀ ਚਿੰਤਾਜਨਕ ਚੱਲ …