Breaking News

ਆਖਰ ਇੰਗਲੈਂਡ ਤੋਂ ਆ ਗਈ ਖੁਸ਼ਖਬਰੀ ਜਿਸਦਾ ਸੀ ਸਾਰੀ ਦੁਨੀਆਂ ਨੂੰ ਇੰਤਜਾਰ – ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਸੰਸਾਰ ਵਿੱਚ ਪੂਰਨ ਤੌਰ ‘ਤੇ ਫੈਲ ਚੁੱਕੇ ਕੋਰੋਨਾ ਵਾਇਰਸ ਨੂੰ ਜਲਦ ਹੀ ਠੱਲ੍ਹ ਪਾਉਣੀ ਪਵੇਗੀ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਦੇ ਨਤੀਜੇ ਘਾਤਕ ਸਿੱਧ ਹੋ ਸਕਦੇ ਹਨ। ਵਿਸ਼ਵ ਦੇ ਸਮੂਹ ਦੇਸ਼ਾਂ ਵੱਲੋਂ ਇਸ ਉੱਪਰ ਕਾਬੂ ਪਾਉਣ ਲਈ ਵਿਗਿਆਨੀ ਦਿਨ ਰਾਤ ਕੰਮ ਕਰ ਰਹੇ ਹਨ। ਕੁਝ ਦੇਸ਼ਾਂ ਵੱਲੋਂ‌ ਕੋਰੋਨਾ ਦੀ ਵੈਕਸੀਨ ਦੇ ਪਰੀਖਣ ਉੱਪਰ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਪਰੀਖਣਾਂ ਦੇ ਹੁਣ ਤੱਕ 80 ਤੋਂ 95 ਫ਼ੀਸਦੀ ਪ੍ਰਭਾਵੀ ਨਤੀਜੇ ਸਾਹਮਣੇ ਆਏ ਹਨ।

ਜਿਸ ਨੂੰ ਦੇਖਦੇ ਹੋਏ ਬ੍ਰਿਟੇਨ ਦੇ ਵਿੱਚ ਫਾਈਜ਼ਰ ਅਤੇ ਬਾਇਓਨਟੈਕ ਦੀ ਆਪਸੀ ਸਾਂਝ ਨਾਲ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਨੂੰ ਦੇਣ ਦੀ ਮੰਜ਼ੂਰੀ ਦੇ ਦਿੱਤੀ ਗਈ ਹੈ। ਇਹ ਖੁਰਾਕ 8 ਦਸੰਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ। ਇਸ ਗੱਲ ਦਾ ਖੁਲਾਸਾ ਬ੍ਰਿਟੇਨ ਦੇ ਨੈਸ਼ਨਲ ਹੈਲਥ ਸਰਵਿਸ ਟਰੱਸਟ ਲਈ ਮੈਂਬਰਸ਼ਿਪ ਸੰਸਥਾ ਦੇ ਪ੍ਰਮੁੱਖ ਕ੍ਰਿਸ ਹੋਪਸਨ ਨੇ ਕੀਤਾ। ਜਿਥੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬੀਬੀਸੀ ਚੈਨਲ ਨਾਲ ਗੱਲ ਬਾਤ ਕਰਦੇ ਹੋਏ ਆਖਿਆ ਕਿ ਉਹ ਹਸਪਤਾਲਾਂ ਦੇ ਵਿਚ ਇਸ ਬਿਮਾਰੀ ਦੀ ਦਵਾਈ ਦੇ ਟੀਕਾਕਰਨ ਨੂੰ ਸ਼ੁਰੂ ਕਰਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰ ਨੇ ਫਾਈਜ਼ਰ ਅਤੇ ਬਾਇਓਨਟੈਕ ਦੀ ਆਪਸੀ ਭਾਈਵਾਲਤਾ ਨਾਲ ਤਿਆਰ ਕੀਤੀ ਗਈ ਇਸ ਵੈਕਸੀਨ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮੰਜ਼ੂਰੀ ਸੁਤੰਤਰ ਡਰੱਗ ਅਤੇ ਸਿਹਤ ਉਤਪਾਦਨ ਰੈਗੂਲੇਟਰ ਏਜੰਸੀਆਂ ਵੱਲੋਂ ਕੀਤੀ ਗਈ ਸਿਫ਼ਾਰਸ਼ ਦੇ ਅਧਾਰ ‘ਤੇ ਦਿੱਤੀ ਗਈ ਹੈ। ਇਹ ਵੈਕਸੀਨ ਅਗਲੇ ਹਫ਼ਤੇ ਤੋਂ ਦੇਸ਼ ਦੇ ਵਿਚ ਲੋਕਾਂ ਦੇ ਸਿਹਤ ਵਿਚ ਸੁਧਾਰ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ।

ਸਿਹਤ ਮੰਤਰੀ ਮੈਟ ਹੈਂਕਾਕ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਦੇਸ਼ ਅੰਦਰ ਫਾਈਜ਼ਰ ਅਤੇ ਬਾਇਓਨਟੈਕ ਕੰਪਨੀ ਵੱਲੋਂ ਤਿਆਰ ਕੀਤੀਆਂ ਗਈਆਂ ਵੈਕਸੀਨ ਦੀਆਂ 4 ਕਰੋੜ ਖ਼ੁਰਾਕ ਵਿੱਚੋਂ ਅਗਲੇ ਹਫ਼ਤੇ 8 ਲੱਖ ਖੁਰਾਕਾਂ ਉਪਲੱਬਧ ਹੋ ਜਾਣਗੀਆਂ। ਇਸ ਸਬੰਧੀ ਪਹਿਲੀ ਖੇਪ ਯੂਰੋਟਨਲ ਰਾਹੀਂ ਦੇਸ਼ ਅੰਦਰ ਪਹੁੰਚੇਗੀ। ਜਨਵਰੀ ਮਹੀਨੇ ਤੋਂ ਦੇਸ਼ ਵਾਸੀਆਂ ਉੱਪਰ ਟੀਕਾਕਰਨ ਪ੍ਰੋਗਰਾਮ ਲਈ ਵਧੇਰੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।

Check Also

6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ , ਕੁਝ ਹੀ ਘੰਟੇ ਬਾਅਦ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ  ਹਰ ਘਰ ਦੇ ਵਿਚ ਜਿਥੇ ਬੱਚੇ ਉਸ ਘਰ ਦੀ ਰੌਣਕ ਹੁੰਦੇ …