Breaking News

ਆਖਰ ਇਥੇ ਟਿਕ ਟੋਕ ਤੋਂ ਹਟਾਈ ਗਈ ਪਾਬੰਦੀ, ਜਨਤਾ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਜਦੋਂ ਤੋਂ ਕਰੋਨਾ ਵਾਇਰਸ ਮਾਹਮਾਰੀ ਦਾ ਪਸਾਰ ਹੋਇਆ ਹੈ। ਉਸ ਸਮੇਂ ਤੋਂ ਹੀ ਬਹੁਤ ਸਾਰੇ ਦੇਸ਼ ਚੀਨ ਦੇ ਖਿਲਾਫ ਹੋ ਗਏ ਹਨ। ਕਿਉਂਕਿ ਕਰੋਨਾ ਵਾਇਰਸ ਦੀ ਉਤਪਤੀ ਚੀਨ ਤੋਂ ਹੀ ਹੋਈ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਦੇ ਚਲਦੇ ਹੋਏ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਵਿੱਚੋਂ ਗੁਜ਼ਰਨਾ ਪਿਆ ਹੈ। ਜਿਸ ਦੇ ਰੋਸ ਵਜੋਂ ਬਹੁਤ ਸਾਰੇ ਦੇਸ਼ਾਂ ਨੇ ਚੀਨ ਦੇ ਬਹੁਤ ਸਾਰੇ ਐਪ ਆਪਣੇ ਦੇਸ਼ਾਂ ਵਿੱਚ ਬੰਦ ਕਰ ਦਿੱਤੇ ਹਨ। ਇਨ੍ਹਾਂ ਐਪਾਂ ਵਿੱਚ ਇੱਕ ਐਪ ਸੀ ਟਿਕ ਟੋਕ , ਜਿਸ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੀ ਕਲਾਕਾਰੀ ਦੁਨਿਆ ਵਿਚ ਉਜਾਗਰ ਹੋਈ ਸੀ ।

ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਇੱਕ ਵੱਖਰੀ ਪਹਿਚਾਣ ਮਿਲੀ ਸੀ। ਉਨ੍ਹਾਂ ਲੋਕਾਂ ਵਿਚ ਇਸ ਐਪ ਦੇ ਬੰਦ ਹੋਣ ਕਾਰਨ ਬਹੁਤ ਹੀ ਜ਼ਿਆਦਾ ਮਾ-ਯੂ- ਸੀ ਹੋਈ ਸੀ। ਪਰ ਹੁਣ ਪਾਕਿਸਤਾਨ ਦੇ ਵਿਚ ਜਨਤਾ ਟਿਕ ਟੋਕ ਦੇ ਦੋਬਾਰਾ ਸ਼ੁਰੂ ਕਾਰਨ ਬਹੁਤ ਖੁਸ਼ ਹੈ। ਕਿਉਂਕਿ ਪਾਕਿਸਤਾਨ ਦੇ ਵਿਚ ਟਿਕ ਟੋਕ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਟੈਲੀਕਾਮ ਨਿਗਰਾਨੀ ਕਰਤਾ ਨੇ ਸੋਮਵਾਰ ਨੂੰ ਵੀਡੀਓ ਸਾਂਝੀ ਕਰਨ ਵਾਲੀ ਚੀਨੀ ਐਪ ਤੋਂ ਪਾਬੰਦੀ ਹਟਾ ਦਿੱਤੀ ਹੈ।

ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਅਨੈਤਿਕ ਸਮੱਗਰੀ ਦੀਆਂ ਕਈ ਸ਼ਿ-ਕਾ-ਇ- ਤਾਂ ਮਿਲਣ ਤੋਂ ਬਾਅਦ 9 ਅਕਤੂਬਰ ਨੂੰ ਟਿਕ ਟੋਕ ਤੇ ਪਾਬੰਦੀ ਲਗਾ ਦਿੱਤੀ ਸੀ।ਇਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਵੱਲੋਂ ਅ-ਨੈ-ਤਿ- ਕ ਸਮੱਗਰੀ ਨੂੰ ਕੰਟਰੋਲ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ,ਤੇ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਟਿਕ ਟੋਕ ਦੇ ਸਵਾਮਿਤਵ ਵਾਲੀ ਕੰਪਨੀ ਨੇ ਇੱਥੇ ਆਪਣੀਆਂ ਸੇਵਾਵਾਂ ਵਿਚ ਸੁਧਾਰ ਲਈ ਅਤੇ ਸੰਸਾਧਨ ਲਗਾਉਣ ਦਾ ਵਾਅਦਾ ਵੀ ਕੀਤਾ ਸੀ।

ਪੀ .ਟੀ .ਏ .ਨੇ ਟਵੀਟ ਕਰ ਕੇ ਕਿਹਾ ,ਪ੍ਰਬੰਧਨ ਵੱਲੋਂ ਇਹ ਭਰੋਸਾ ਮਿਲਣ ਦੇ ਬਾਅਦ ਉਹ ਅ-ਸ਼-ਲੀ-ਲ- ਤਾ ਤੇ ਅ-ਨੈ-ਤਿ-ਕ- ਤਾ ਫੈਲਾਉਣ ਵਾਲੇ ਸਾਰੇ ਅਕਾਊਂਟ ਨੂੰ ਉਹ ਬਲਾਕ ਕਰਨਗੇ, ਇਸ ਤੋਂ ਬਾਅਦ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਪੀ. ਟੀ. ਏ. ਨੇ ਦੋਸ਼ ਲਗਾਇਆ ਸੀ ਕਿ ਕਈ ਵਾਰ ਇਤਰਾਜ਼ ਜਤਾਏ ਜਾਣ ਤੋਂ ਬਾਅਦ ਵੀਡੀਉ ਐਪ ਸੰਚਾਲਨ ਕੰਪਨੀ ਅ-ਨੈ-ਤਿ- ਕ ਸਮੱਗਰੀ ਨੂੰ ਰੋਕਣ ਵਿਚ ਨਾਕਾਮ ਰਹੀ। ਟਿਕ ਟੋਕ ਸਥਾਨਕ ਕਨੂੰਨ ਅਨੁਸਾਰ ਅਕਾਊਂਟ ਵਿਚ ਸੁਧਾਰ ਕਰੇਗਾ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …