Breaking News

ਆਈ ਵੱਡੀ ਖੁਸ਼ਖਬਰੀ ਇੰਟਰਨੈਸ਼ਨਲ ਫਲਾਈਟਾਂ ਬਾਰੇ – ਇਹਨਾਂ 13 ਦੇਸ਼ਾਂ ਨੂੰ ਉਡਣ ਗੇ ਭਰ ਭਰ ਹਵਾਈ ਜਹਾਜ

ਇਹਨਾਂ 13 ਦੇਸ਼ਾਂ ਨੂੰ ਉਡਣ ਗੇ ਭਰ ਭਰ ਹਵਾਈ ਜਹਾਜ

ਚਾਈਨਾ ਨੇ ਦੁਨੀਆਂ ਤੇ ਅਜਿਹਾ ਵਾਇਰਸ ਫੈਲਾ ਦਿੱਤਾ ਹੈ ਜਿਸ ਨਾਲ ਸਾਰੀ ਦੁਨੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਲੋਕ ਪ੍ਰਦੇਸਾਂ ਵਿਚ ਆਪਣੇ ਘਰ ਪ੍ਰੀਵਾਰਾਂ ਤੋਂ ਦੂਰ ਫ – ਸੇ ਹੋਏ ਹਨ। ਕਿਓੰਕੇ ਅੰਤਰਾਸ਼ਟਰੀ ਫਲਾਈਟਾਂ ਬੰਦ ਪਈਆਂ ਹੋਈਆਂ ਹਨ। ਹੁਣ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਆ ਰਹੀ ਹੈ ਇਹਨਾਂ ਬੰਦ ਪਈਆਂ ਫਲਾਈਟਾਂ ਨੂੰ ਚਾਲੂ ਕਰਨ ਦੇ ਬਾਰੇ ਵਿਚ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਉਡਾਣਾਂ ਲਈ ਦੁਵੱਲੇ ਅਸਥਾਈ ਪ੍ਰਬੰਧ ਸਥਾਪਤ ਕਰਨ ਲਈ ਆਸਟਰੇਲੀਆ, ਜਾਪਾਨ ਅਤੇ ਸਿੰਗਾਪੁਰ ਸਣੇ 13 ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਤਰ੍ਹਾਂ ਦੀ ਵਿਵਸਥਾ ਤਹਿਤ ਦੋਵਾਂ ਦੇਸ਼ਾਂ ਦੀਆਂ ਏਅਰਲਾਈਨਾਂ ਕੁਝ ਪਾਬੰਦੀਆਂ ਨਾਲ ਅੰਤਰ ਰਾਸ਼ਟਰੀ ਉਡਾਣਾਂ ਚਲਾ ਸਕਦੀਆਂ ਹਨ।

ਪੁਰੀ ਨੇ ਟਵੀਟ ਕੀਤਾ ਕਿ ਗੁਆਂਢੀ ਦੇਸ਼ਾਂ ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਨੇਪਾਲ ਅਤੇ ਭੂਟਾਨ ਨਾਲ ਵੀ ਅਜਿਹੇ ਪ੍ਰਬੰਧਾਂ ਲਈ ਪ੍ਰਸਤਾਵ ਦਿੱਤੇ ਗਏ ਹਨ। ਜੁਲਾਈ ਤੋਂ ਹੀ ਭਾਰਤ ਨੇ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਯੂਏਈ, ਕਤਰ ਅਤੇ ਮਾਲਦੀਵ ਨਾਲ ਅਜਿਹੇ ਸਮਝੌਤੇ ਕੀਤੇ ਹਨ।

ਦੱਸ ਦਈਏ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਕਰਕੇ ਭਾਰਤ ‘ਚ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 25 ਮਈ ਨੂੰ ਘਰੇਲੂ ਯਾਤਰੀਆਂ ਦੀਆਂ ਉਡਾਣਾਂ ਮੁੜ ਸ਼ੁਰੂ ਹੋਈਆਂ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਲਗਾਈ ਗਈ ਯਾਤਰਾ ਪਾਬੰਦੀਆਂ ਕਾਰਨ ਹਵਾਬਾਜ਼ੀ ਖੇਤਰ ਬਹੁਤ ਪ੍ਰਭਾਵਤ ਹੋਇਆ ਹੈ। ਭਾਰਤ ਦੀਆਂ ਸਾਰੀਆਂ ਏਅਰਲਾਈਨਾਂ ਨੇ ਖਰਚਿਆਂ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …