ਇਥੇ ਹੋ ਰਹੇ ਸਟੂਡੈਂਟ ਆਸਾਨੀ ਦੇ ਨਾਲ PR
ਅੱਜ ਕਲ ਨੌਜਵਾਨ ਪੀੜੀ ਦਾ ਸੁਪਨਾ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨਾ ਤੇ ਪੱਕੇ ਤੌਰ ਤੇ ਉਥੇ ਵਸਣਾ ਹੁੰਦਾ ਹੈ। ਜਿਸ ਸਦਕਾ ਉਹ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਣ,ਇਸ ਲਈ ਵਿਦਿਆਰਥੀ ਖੁਸ਼ੀ-ਖੁਸ਼ੀ ਵਿਦੇਸ਼ ਦੀ ਧਰਤੀ ਤੇ ਪੈਰ ਧਰਦੇ ਹਨ। ਕਰੋਨਾ ਮਹਾਂਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਵਿਦਿਆਰਥੀਆਂ ਦਾ ਇਹ ਸੁਪਨਾ ਅਜੇ ਤੱਕ ਅਧੂਰਾ ਹੈ। ਹੁਣ ਕੈਨੇਡਾ ਵੱਲੋਂ ਇਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ,ਜਿਸ ਕਰਕੇ ਵਿਦਿਆਰਥੀਆਂ ਅਸਾਨੀ ਨਾਲ ਪੀ ਆਰ ਲੈ ਸਕਦੇ ਹਨ ਤੇ ਕਿਸੇ ਕੰਮ ਦੇ ਤਜਰਬੇ ਦੀ ਜ਼ਰੂਰਤ ਨਹੀਂ।
ਭਾਰਤ ਤੋਂ ਕਨੇਡਾ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਦਾ ਮੁੱਖ ਮਕਸਦ ਪੱਕਾ ਹੋਣਾ ਹੁੰਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲਦਾ ਹੈ। ਫਿਰ ਇਸ ਕੰਮ ਦੇ ਤਜਰਬੇ ਦੇ ਅਧਾਰ ਤੇ ਹੀ ਉਹ ਪੀ ਆਰ ਲਈ ਅਪਲਾਈ ਕਰਦੇ ਹਨ। ਉਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਚ ਐਕਸਪ੍ਰੈਸ ਐਂਟਰੀ ਜਾਂ ਪੀ. ਐਨ. ਪੀ.ਦੇ ਪੀ. ਆਰ. ਲਈ ਪੁਆਇੰਟ ਪੂਰੇ ਨਹੀਂ ਹੁੰਦੇ, ਉਹ ਵਿਦਿਆਰਥੀ ਇਨ੍ਹਾਂ ਸੂਬਿਆਂ ਚ ਹਿਜਰਤ ਕਰ ਰਹੇ ਹਨ ਤਾਂ ਕਿ ਉਹ ਪੱਕੇ ਹੋਣ ਦਾ ਆਪਣਾ ਰਾਹ ਪੱਧਰਾ ਕਰ।
ਕੈਨੇਡਾ ਦੇ ਅਟਲਾਂਟਾ ਸਾਗਰ ਦੇ ਨਾਲ ਪੈਂਦੇ ਚਾਰ ਅਟਲਾਂਟਿਕ ਸੂਬਿਆਂ ਚ ਪੜ੍ਹਾਈ ਕਰਕੇ ਸਿੱਧੀ ਪੀ. ਆਰ. ਅਪਲਾਈ ਹੋ ਜਾਂਦੀ ਹੈ। ਇਨ੍ਹਾਂ ਸੂਬਿਆਂ ਲਈ ਅਟਲਾਂਟਿਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ।ਜਿਸ ਵਿਚ 1 ਮਾਰਚ 2019 ਨੂੰ ਇਸ ਦੋ ਸਾਲ ਦਾ ਵਾਧਾ ਕੀਤਾ ਗਿਆ ਸੀ, ਜੋ ਅੱਗੇ ਹੋਰ ਵਧਣ ਦੇ ਆਸਾਰ ਹਨ। ਅਟਲਾਂਟਿਕ ਪਾਇਲਟ ਪ੍ਰੋਗਰਾਮ, ਜੋ ਏ. ਆਈ. ਪੀ. ਪੀ. ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਚੋਂ ਇੰਟਰਨੈਸ਼ਨਲ ਗ੍ਰੈਜੂਏਟ ਦੀ ਕੈਟਾਗਿਰੀ ਤਹਿਤ ਵਿਦਿਆਰਥੀ ਸਿੱਧੀ ਪੀ .ਆਰ .ਲਈ ਅਪਲਾਈ ਕਰ ਸਕਦੇ ਹਨ। ਜਿਸ ਲਈ ਦੋ ਸਾਲ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ ਤੇ ਸੂਬੇ ਦੀ ਸਰਕਾਰ ਵੱਲੋਂ ਪ੍ਰਵਾਨਗੀ ਪ੍ਰਾਪਤ ਰੋਜ਼ਗਾਰਦਾਤਾ ਕੋਲੋਂ ਨੌਕਰੀ ਦੀ ਪੇਸ਼ਕਸ ਉਸ ਵਿਦਿਆਰਥੀ ਕੋਲ ਹੋਵੇ।ਇਸ ਕੈਟਾਗਰੀ ਚ ਅਪਲਾਈ ਕਰਨ ਲਈ ਵਿਦਿਆਰਥੀ ਨੇ ਆਇਲਟਸ ਜਾਂ ਸੈਲਪਿਪ ਦਾ ਅੰਗਰੇਜੀ ਭਾਸ਼ਾ ਚ ਮੁਹਾਰਤ ਦਾ ਜਰਨਲ ਟ੍ਰੇਨਿੰਗ ਦਾ ਟੈਸਟ ਦਿੱਤਾ ਹੋਵੇ।
ਆਇਲਟਸ ਚ ਰੀਡਿੰਗ ਚੋਂ 3.5, ਰਾਈਟਿੰਗ ਚ4.0 , ਲਿਸਨਿੰਗ ਚ4.5 ਅਤੇ ਸਪੀਕਿੰਗ ਚੋਂ 4.0 ਬੈਂਡ ਸਕੋਰ ਹੋਣੇ ਚਾਹੀਦੇ ਹਨ।ਨੌਕਰੀ ਲਈ ਕੈਨੇਡਾ ਸਰਕਾਰ ਵੱਲੋਂ ਨੌਕਰੀਆਂ ਦੀ ਜਾਰੀ ਕੀਤੀ ਗਈ ਸਰਕਾਰੀ ਸੂਚੀ ਅਧੀਨ ਸਕਿਲ ਲੈਵਲ ਜੀਰੋ, ਏ,ਬੀ ਜਾਂ ਸੀ ਤਹਿਤ ਆਉਂਦੀ ਹੋਣੀ ਚਾਹੀਦੀ ਹੈ। ਇੱਕਲੇ ਵਿਦਿਆਰਥੀ ਲਈ 3240 ਡਾਲਰ ਤੇ ਸਪਾਊਸ ਨਾਲ 4034 ਡਾਲਰ ਖਾਤੇ ਵਿਚ ਹੋਣੇ ਚਾਹੀਦੇ ਹਨ। ਨੋਵਾ ਸਕੋਸੀਆ, ਨਿਊ ਬਰੰਸਵਿਕ, ਨਿਊ ਫਾਉਂਡਲੈਂਡ ਐਂਡ ਲੈਬਰੇਡਾਰ, ਪ੍ਰਿੰਸ ਐਡਵਰਡ ਆਈਲੈਂਡ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਅਟਲਾਂਟਿਕ ਪਾਇਲਟ ਪ੍ਰੋਗਰਾਮ ਲਈ ਯੋਗ ਹੋ ਜਾਂਦੇ ਹਨ। ਪਰ ਪੜ੍ਹਾਈ ਦੋ ਸਾਲ ਦੀ ਜ਼ਰੂਰ ਹੋਣੀ ਚਾਹੀਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …