Breaking News

ਆਈ ਮਾੜੀ ਖਬਰ : ਭਿਆਨਕ ਹਾਦਸੇ ਚ ਸੜਕ ਤੇ ਟਰੈਕਟਰ ਖਿਲਰ ਕੇ ਹੋਇਆ ਪੁਰਜਾ ਪੁਰਜਾ ਕਾਰ ਉਡੇ ਚੀਥੜੇ

ਆਈ ਤਾਜਾ ਵੱਡੀ ਖਬਰ

ਪਾਣੀ ਦਿਆ ਬੁਲਬੁਲਿਆ ਵੇ ਦੱਸ ਕੀ ਮੁਨਿਆਦਾ ਤੇਰੀਆਂ, ਇਸ ਸਤਰਾਂ ਬਿਲਕੁਲ ਸੱਚ ਹਨ। ਇਨਸਾਨ ਦੀ ਜ਼ਿੰਦਗੀ ਵੀ ਇਸ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਤਾਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।ਆਏ ਦਿਨ ਹੀ ਇਹੋ ਜਿਹੇ ਸੜਕ ਹਾਦਸੇ ਸਾਹਮਣੇ ਆਉਂਦੇ ਹਨ ।ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ ਕਾਰ ਅਤੇ ਟਰੈਕਟਰ ਦੇ ਐਕਸੀਡੈਂਟ ਦੀ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਰੋਪੜ ਦੇ ਨਜ਼ਦੀਕ ਮੋਰਿੰਡਾ ਬਾਈਪਾਸ ਤੇ ਟਰੈਕਟਰ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ।ਇਹ ਟੱਕਰ ਇੰਨੀ ਜ਼ਬਰਦਸ਼ਤ ਸੀ ਕਿ ਟਰੈਕਟਰ ਦੇ ਟੁਕੜੇ ਟੁਕੜੇ ਹੋ ਗਏ। ਜਦਕਿ ਕਾਰ ਖਦਾਨਾ ਚ ਜਾ ਵੜੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟਰੈਕਟਰ ਦੇ ਮਾਲਕ ਦਾ ਲੜਕਾ ਹਰਜੀਤ ਸਿੰਘ ਜ਼ਖਮੀ ਹੋ ਗਿਆ ਹੈ ,ਜਿਸ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਲਿਆਂਦਾ ਗਿਆ ,

ਤੇ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਟਰੈਕਟਰ ਮਾਲਕ ਜਸਪਾਲ ਸਿੰਘ ਵਾਸੀ ਮੜੌਲੀ ਖੁਰਦ ਤੇ ਉਸ ਦਾ ਲੜਕਾ ਹਰਜੀਤ ਸਿੰਘ ਰਾਤ ਦੇ 12 ਵਜੇ ਅਨਾਜ ਮੰਡੀ ਮੋਰਿੰਡਾ ਤੋਂ ਟਰੈਕਟਰ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਰੇਲਵੇ ਓਵਰਬ੍ਰਿਜ ਪਾਰ ਕਰਕੇ ਹੋਟਲ ਐਨ .ਐਚ. 95 ਨਜ਼ਦੀਕ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਵੋਕਸਵੈਗਨ ਕਾਰ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਜਸਪਾਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਉਨ੍ਹਾਂ ਦਾ ਵਾਲ ਵਾਲ ਬਚਾ ਹੋ ਗਿਆ ਹੈ। ਇਹ ਹਾਦਸਾ ਹੋਣ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

Check Also

ਪੰਜਾਬ ਚ 10 ਸਾਲਾਂ ਦੇ ਬੱਚੇ ਨੂੰ ਘਰੇ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ ਲਗਾਤਾਰ ਦੇਸ਼ ਚ ਅਪਰਾਧਿਕ ਘਟਨਾਵਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ …