Breaking News

ਆਈ ਮਾੜੀ ਖਬਰ – ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ

ਪ੍ਰਸਿੱਧ ਲੇਖਕ ਤੇ ਕਹਾਣੀਕਾਰ ਭੂਰਾ ਸਿੰਘ ਕਲੇਰ ਇਸ ਦੁਨੀਆ ’ਤੇ ਨਹੀਂ ਰਹੇ। ਉਨ੍ਹਾਂ ਆਪਣੇ ਜੱਦੀ ਪਿੰਡ ਪੂਹਲਾ ‘ਚ ਸ਼ੁੱਕਰਵਾਰ ਦੁਪਹਿਰੋਂ ਬਾਅਦ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਲੇਰ ਨੇ ਸਾਰੀ ਉਮਰ ਦੱਬੇ-ਕੁਚਲੇ ਲੋਕਾਂ ਲਈ ਲਿਖਿਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਇਕ ਕਿਤਾਬ ‘ਲੋਕ ਪੈੜਾਂ’ ਸੰਤ ਬਲਵੀਰ ਸਿੰਘ ਘੁੰਨਸ ਤੇ ਪੱਤਰਕਾਰ ਬੂਟਾ ਸਿੰਘ ਚੌਹਾਨ ਹੋਰਾਂ ਨੇ ਉਨ੍ਹਾਂ ਦੇ ਘਰ ਆ ਕੇ ਰਿਲੀਜ਼ ਕੀਤੀ ਸੀ।

ਉਨ੍ਹਾਂ ਦੀ ਇਕ ਹੋਰ ਗੀਤਾਂ ਦੀ ਕਿਤਾਬ ‘ਉੱਡ ਗਏ ਹਵਾਵਾਂ ਵਿਚ’ ਲਗਪਗ ਛਪ ਕੇ ਤਿਆਰ ਹੋ ਚੁੱਕੀ ਹੈ ਜਿਸਨੂੰ ਆਉਦੇ ਦਿਨਾਂ ਵਿਚ ਰਿਲੀਜ਼ ਕਰਨਾ ਸੀ ਪਰ ਉਹ ਪਹਿਲਾਂ ਹੀ ਇਸ ਦੁਨੀਆਂ ਤੋਂ ਰੁਸਖ਼ਤ ਹੋ ਗਏ। ਲੇਖਕ ਭੂੂਰਾ ਸਿੰਘ ਕਲੇਰ ਹਮੇਸ਼ਾਂ ਹੀ ਦੱਬੇ-ਕੁਚਲੇ, ਗਰੀਬ ਤੇ ਹਾਸ਼ੀਏ ਤੋਂ ਧੱਕੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਦੇ ਰਹੇ। ਉਨ੍ਹਾਂ ਦੀਆਂ ਲਿਖਤਾਂ ‘ਚੋਂ ਵੀ ਇਹੀ ਕੁੱਝ ਝਲਕਦਾ ਹੈ।

ਭੂਰਾ ਸਿੰਘ ਕਲੇਰ ਦਾ ਪਹਿਲਾ ਕਹਾਣੀ ਸੰਗ੍ਰਹਿ ‘ਪੰਛੀਆਂ ਦੇ ਆਲ੍ਹਣੇ’ 1970 ‘ਚ ਛਪਿਆ। ਇਸ ਤੋਂ ਬਾਅਦ ਟੁੱਟੇ ਪੱਤੇ, ਬੇਗ਼ਮ ਫਾਤਿਮਾ, ਤਿਹਾਇਆ‌ ਮਨੁੱਖ ਜਿਹੇ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਸਾਹਿਤ ‘ਚ ਵਿਲੱਖਣ ਸਥਾਨ ਬਣਾਇਆ। ਉਨ੍ਹਾਂ ਦਾ ਇਕ ਨਾਵਲ ‘ਜੰਡਾ ਵੇ ਜੰਡੋਰਿਆ’ ਵੀ ਕਾਫੀ ਚਰਚਿਤ ਹੋਇਆ।

ਉਨ੍ਹਾਂ ਦੇ ਪੁੱਤਰ ਬਲਰਾਜ ਸਾਗਰ ਨੇ ਕਈਸਾਹਿਤਕ ਕਿਰਤਾਂ ਤੇ ਫਿਲਮਾਂ ਬਣਾਈਆਂ। ਉਹ ਨਾਮੀ ਕਹਾਣੀਕਾਰ ਅਤਰਜੀਤ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਸਵੈ-ਜੀਵਨੀ ‘ਟੋਏ ਟਿੱਬੇ’ ਵੀ ਸਾਹਿਤਕ ਸਫ਼ਾਂ ‘ਚ ਕਾਫੀ ਚਰਚਿਤ ਹੋਈ। ਇਸ ਦਾ ਹਾਲੇ ਪਹਿਲਾ ਭਾਗ ਹੀ ਛਪਿਆ ਸੀ ਤੇ ਦੂਜਾ ਭਾਗ ਉਨ੍ਹਾਂ ਦੀ ਅਚਨਚੇਤੀ ਮੌਤ ਕਾਰਨ ਅਧੂਰਾ ਹੀ ਰਹਿ ਗਿਆ।

Check Also

test news –

test news a test post Post Views: 27