Breaking News

ਅੱਧੀ ਰਾਤ ਨੂੰ ਮੂੰਹ ਤੇ ਸਾਫ਼ੇ ਬੰਨ ਕੇ ਆਏ ਚੋਰ ਕਰ ਗਏ ਇਹ ਕਾਂਡ , ਸਾਰਾ ਇਲਾਕਾ ਰਹਿ ਗਿਆ ਹੱਕਾ ਬੱਕਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿਚੋਂ ਲਗਾਤਾਰ ਚੋਰੀ ਦੇ ਨਾਲ ਸਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ । ਚੋਰਾਂ ਦੇ ਵਲੋਂ ਦਿਨ -ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ । ਹਰ ਰੋਜ਼ ਹੀ ਚੋਰੀ ਦੀਆਂ ਘਟਨਾਵਾਂ ਦੇ ਨਾਲ ਸਬੰਧਿਤ ਹਰ ਰੋਜ਼ ਹੀ ਨਵੀਂ ਖ਼ਬਰ ਸਾਹਮਣੇ ਆਉਂਦੀ ਹੈ । ਕਦੇ ਚੋਰਾਂ ਦੇ ਵਲੋਂ ਕਿਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਦੇ ਕਿਸ ਘਟਨਾ ਨੂੰ । ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇਨੇ ਜ਼ਿਆਦਾ ਵੱਧ ਚੁਕੇ ਹਨ ਕਿ ਉਹਨਾ ਦੇ ਵਲੋਂ ਬਿਨ੍ਹਾਂ ਕਿਸੇ ਡਰ ਦੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ , ਨਾ ਤਾਂ ਇਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਰਿਹਾ ਹੈ ਨਾ ਹੀ ਕਿਸੇ ਕਾਨੂੰਨ ਦਾ । ਬੇਕੋਫ ਹੋ ਕੇ ਚੋਰ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਂਦੇ ਜਾ ਰਹੇ ਹਨ ।

ਅਜਿਹੀ ਹੀ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ। ਜਿਹਨਾਂ ਦੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਰਾ ਇਲਾਕ਼ਾ ਹੱਕਾ-ਬੱਕਾ ਰਹਿ ਗਿਆ । ਦਰਅਸਲ ਸਭਰਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਓਹਨਾ ਵਲੋਂ 8 ਲੱਖ ਰੁਪਏ ਨਕਦ ਅਤੇ 4 ਤੋਲੇ ਸੋਨਾ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਿੰਡ ਦਾ ਇੱਕ ਪਰਿਵਾਰ ,ਗਰਮੀ ਦਾ ਮੌਸਮ ਹੋਣ ਕਾਰਕੇ ਕੂਲਰ ਲਾ ਕੇ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਸਨ। ਓਦੋਂ ਹੀ ਚੋਰਾਂ ਦੇ ਵਲੋਂ ਮੌਕਾ ਭਾਲਦੇ ਹੋਏ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ।

ਓਦੋਂ ਹੀ ਇਹ ਚੋਰ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਗਏ । ਜਿਹਨਾਂ ਵਲੋਂ ਸਟੋਰ ਵਿੱਚ ਰੱਖੇ ਟਰੱਕ ਅਤੇ ਪੇਟੀਆਂ ਦੇ ਜ਼ਿੰਦਰੇ ਤੋੜ ਘਟਨਾ ਨੂੰ ਅੰਜ਼ਾਮ ਦਿੱਤਾ। ਓਥੇ ਹੀ ਘਟਨਾ ਵਾਰੇ ਜਾਣਕਾਰੀ ਦੇਂਦੇ ਹੋਏ ਪੀੜਤ ਪਰਿਵਾਰ ਦੇ ਮੁੱਖੀ ਨੇ ਦੱਸਿਆ ਕਿ ਉਹ ਪੂਰਾ ਪਰਿਵਾਰ ਵਿਹੜੇ ਵਿੱਚ ਕੂਲਰ ਲਗਾ ਕੇ ਸੁੱਤਾ ਪਿਆ ਸੀ । ਜਦੋ ਘਰ ਦੇ ਵਿੱਚ 4 ਚੋਰ ਦੀਵਾਰ ਟੱਪ ਕੇ ਘਰ ਅੰਦਰ ਦਾਖ਼ਿਲ ਹੋਏ । ਚਾਰੇ ਚੋਰਾਂ ਨੇ ਸਾਫਿਆਂ ਨਾਲ ਮੂੰਹ ਲੁਕਾਏ ਹੋਏ ਹਨ।

ਘਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਕਮਰਿਆਂ ਵਿੱਚ ਦਾਖ਼ਿਲ ਹੋਏ ਅਤੇ ਸਾਡੇ ਟਰੰਕ ਅਤੇ ਅਲਮਾਰੀਆਂ ਦੇ ਤਾਲੇ ਤੋੜੇ ਗਏ । ਜਿਸਦੀ ਸਾਰੀ ਘਟਨਾ ਘਰ ਵਿੱਚ ਲੱਗੇ CCTV ਕੈਮਰਾ ਵਿੱਚ ਕੈਦ ਹੋ ਗਈ । ਓਹਨਾ ਦੱਸਿਆ ਚੋਰੀ ਦੌਰਾਨ ਚੋਰਾਂ ਨੇ 8 ਲੱਖ ਰੁਪਏ ਅਤੇ 4 ਤੋਲੇ ਸੋਨਾ ਚੋਰੀ ਕਰ ਕੇ ਲੈਣ ਗਏ। ਜਿਸਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੁਣ ਪੁਲਿਸ ਦੇ ਵਲੋਂ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …