Breaking News

ਅੱਜ ਪੰਜਾਬ ਚ ਮਚਿਆ ਤੇਜ ਕੋਰੋਨਾ ਭਾਂਬੜ – ਇਥੋਂ ਇਥੋਂ ਮਿਲੇ 1077 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਇਥੋਂ ਇਥੋਂ ਮਿਲੇ 1077 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਹੁਣੇ-ਹੁਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ ‘ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 29013 ਹੋ ਚੁੱਕੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 1077 ਸਾਹਮਣੇ ਆਏ ਹਨ। ਅੱਜ ਪੰਜਾਬ ‘ਚ ਕੋਰੋਨਾ ਕਰਕੇ 25 ਮੌਤਾਂ ਹੋਈਆਂ ਹਨ, ਜਿਨ੍ਹਾਂ ‘ਚੋਂ ਅੰਮ੍ਰਿਤਸਰ ‘ਚ 1, ਬਰਨਾਲਾ ‘ਚ 1, ਫਿਰੋਜ਼ਪੁਰ ‘ਚ 2, ਹੁਸ਼ਿਆਰਪੁਰ ‘ਚ 1, ਜਲੰਧਰ ‘ਚ 3, ਲੁਧਿਆਣਾ ‘ਚ 7, ਐੱਸ.ਏ.ਐੱਸ ਨਗਰ ‘ਚ 2, ਪਟਿਆਲਾ ‘ਚ 4 ਅਤੇ ਸੰਗਰੂਰ ‘ਚ 4 ਮੌਤਾਂ ਹੋਈਆਂ ਹਨ।

ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਦੇ ਸਭ ਤੋਂ ਵੱਧ 296 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ 296 ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ ‘ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 6438 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 216 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ ‘ਚ ਕੋਰੋਨਾ ਦੇ 134 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ ‘ਚ ਕੁੱਲ੍ਹ ਕੇਸਾਂ ਦੀ ਗਿਣਤੀ 3727 ਅਤੇ ਮੌਤਾਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ‘ਚ ਕੋਰੋਨਾ ਦੇ 36 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 2670 ਅਤੇ ਮੌਤਾਂ ਦੀ ਗਿਣਤੀ 105 ਤੱਕ ਪਹੁੰਚ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ‘ਚ ਅੱਜ 135 ਕੇਸ ਆਏ ਹਨ, ਜਿਨ੍ਹਾਂ ਨਾਲ ਜ਼ਿਲ੍ਹੇ ‘ਚ ਕੁੱਲ੍ਹ ਪਾਜ਼ੀਟਿਵ ਕੇਸਾਂ ਦੀ ਗਿਣਤੀ 3374 ਅਤੇ ਮੌਤਾਂ ਦੀ ਗਿਣਤੀ 67 ਤੱਕ ਪਹੁੰਚ ਗਈ ਹੈ।

ਰਿਪੋਰਟ ਮੁਤਾਬਕ ਪੰਜਾਬ ‘ਚ 741834 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 18328 ਮਰੀਜ਼ਾਂ ਨੂੰ ਹਸਪਤਾਲਾਂ ‘ਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 9954 ਤੱਕ ਪਹੁੰਚ ਗਈ ਹੈ। ਸੂਬੇ ‘ਚ 30 ਮਰੀਜ਼ਾਂ ਦੀ ਹਾਲਤ ਕੋਰੋਨਾ ਕਰਕੇ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੁੱਲ੍ਹ 731 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅੱਜ ਲੁਧਿਆਣਾ ‘ਚ ਕੋਰੋਨਾ ਦੇ 296, ਜਲੰਧਰ ‘ਚ 134, ਅੰਮ੍ਰਿਤਸਰ ‘ਚ 36, ਪਟਿਆਲਾ ‘ਚ 135, ਸੰਗਰੂਰ ‘ਚ 28, ਐੱਸਏਐੱਸ ਨਗਰ ‘ਚ 53, ਹੁਸ਼ਿਆਰਪੁਰ ‘ਚ 13, ਗੁਰਦਾਸਪੁਰ ‘ਚ 35, ਫਿਰੋਜ਼ਪੁਰ ‘ਚ 28, ਪਠਾਨਕੋਟ ‘ਚ 62, ਤਰਨਤਾਰਨ ‘ਚ 16, ਬਠਿੰਡਾ ‘ਚ 60, ਫਤਿਹਗੜ੍ਹ ਸਾਹਿਬ ‘ਚ 27, ਮੋਗਾ ‘ਚ 23, ਐੱਸਬੀਐੱਸ ਨਗਰ ‘ਚ 23, ਫਰੀਦਕੋਟ ‘ਚ 20, ਫਾਜ਼ਿਲਕਾ ‘ਚ 3, ਕਪੂਰਥਲਾ ‘ਚ 38, ਰੋਪੜ ‘ਚ 9, ਮੁਕਤਸਰ ‘ਚ 17, ਬਰਨਾਲਾ ‘ਚ 17 ਅਤੇ ਮਾਨਸਾ ‘ਚ 4 ਕੇਸ ਦਰਜ ਕੀਤੇ ਗਏ ਹਨ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …