Breaking News

ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਕਾਲ ਦਾ ਦੌਰ ਅਜੇ ਵੀ ਚੱਲ ਰਿਹਾ ਹੈ ਪਰ ਇਸ ਦਾ ਅਸਰ ਵੱਖ-ਵੱਖ ਦੇਸ਼ਾਂ ਵਿੱਚ ਅਲੱਗ ਅਲੱਗ ਹੈ। ਕਈ ਦੇਸ਼ਾਂ ਦੇ ਵਿੱਚ ਇਸ ਦਾ ਅਸਰ ਕਾਫ਼ੀ ਹੱਦ ਤਕ ਘੱਟ ਚੁੱਕਾ ਹੈ। ਪਰ ਫਿਰ ਵੀ ਅਜੇ ਬਹੁਗਿਣਤੀ ਵਾਲੇ ਦੇਸ਼ ਹਨ ਜਿੱਥੇ ਇਸ ਦਾ ਮਾਰੂ ਅਸਰ ਅਜੇ ਤੱਕ ਚੱਲ ਰਿਹਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਤੇ ਅਜੇ ਤੱਕ ਇਸ ਤੋਂ ਬਚਾਅ ਲਈ ਕੋਈ ਵੀ ਵੈਕਸੀਨ ਜਾਂ ਇੰਜੈਕਸ਼ਨ ਨਹੀਂ ਬਣਾਇਆ ਜਾ ਸਕਿਆ।

ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 41,171,437 ਗਈ ਹੈ ਜਿਸ ਵਿਚ ਅਮਰੀਕਾ 8,524,139 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ। ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 7,670,537 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 499 ਨਵੇਂ ਮਾਮਲੇ ਸਾਹਮਣੇ ਆਏ ਹਨ।

ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 129,088 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 120,220 ਹੈ ਅਤੇ 4,808 ਮਰੀਜ਼ ਇਲਾਜ ਅਧੀਨ ਹਨ। ਪੰਜਾਬ ਵਿੱਚ ਹੁਣ ਤੱਕ 4,060 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ। ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ ਪੰਜਾਬ ਵਿੱਚ 23 ਮਰੀਜ਼ਾਂ ਦੀ ਮੌਤ ਹੋ ਗਈ। ਭਾਰਤ ਦੇ ਵਿੱਚ ਹੁਣ ਤੱਕ 7,670,537 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6,812,889 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 116,068 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਉੱਥੇ ਹੀ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 41,171,437 ਤੱਕ ਪੁਹੰਚ ਗਈ ਹੈ ਜਿਸ ਵਿੱਚੋਂ 30,704,299 ਲੋਕ ਠੀਕ ਹੋ ਗਏ ਹਨ ਅਤੇ 1,131,345 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਸੰਸਾਰ ਵਿੱਚ ਕੋਰੋਨਾ ਦੇ 9,335,793 ਕੇਸ ਐਕਟਿਵ ਹਨ ਜਿਨ੍ਹਾਂ ਵਿਚੋਂ 73,788 ਮਰੀਜ਼ਾਂ ਦੀ ਹਾਲਤ ਜ਼ਿਆਦਾ ਹੈ।

Check Also

ਇੰਡੀਆ ਚ ਆ ਰਹੀ ਹੁਣ ਕੁਦਰਤੀ ਆਫ਼ਤ ਖਤਰਨਾਕ ਭਿਆਨਕ ਤੂਫ਼ਾਨ – ਸਰਕਾਰ ਨੂੰ ਪਈਆਂ ਭਾਜੜਾਂ ,ਮੋਦੀ ਨੇ ਸਦੀ ਮੀਟਿੰਗ

ਆਈ ਤਾਜਾ ਵੱਡੀ ਖਬਰ ਕੁਦਰਤੀ ਤੂਫਾਨ ਜਾਂ ਕੁਦਰਤੀ ਆਫ਼ਤਾਂ ਅਜਿਹੀਆ ਘਟਨਾਵਾਂ ਹਨ ਜਿਨ੍ਹਾਂ ਦੇ ਕਾਰਨ …