Breaking News

ਅੱਜ ਪੰਜਾਬ ਆਏ 1458 ਕੋਰੋਨਾ ਪੌਜੇਟਿਵ ਕੇਸ ਅਤੇ ਹੋਈਆਂ ਏਨੀਆਂ ਮੌਤਾਂ

ਪੰਜਾਬ ਆਏ 1458 ਕੋਰੋਨਾ ਪੌਜੇਟਿਵ ਕੇਸ ਅਤੇ ਹੋਈਆਂ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਹੁਣ ਪੰਜਾਬ ਦੇ ਪਿੰਡ ਤੱਕ ਪਹੁੰਚ ਗਿਆ ਹੈ। ਇਸ ਨੂੰ ਰੋਕਣ ਦੀਆਂ ਪੰਜਾਬ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਰੋਜਾਨਾ ਹੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਵੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ।

ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਵੀ ਪੰਜਾਬ ‘ਚ ਕੋਰੋਨਾ ਦੇ 1458 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 50 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ ‘ਚ 110106 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ‘ਚੋਂ 3238 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ ‘ਚ ਕੁੱਲ 23315 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 1458 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 1763498 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਜ਼ਿਲ੍ਹਿਆਂ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ‘ਚ ਅੱਜ ਜਿਥੇ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ‘ਚ ਲੁਧਿਆਣਾ ਦੇ 151, ਜਲੰਧਰ 108, ਪਟਿਆਲਾ 131, ਐਸ. ਏ. ਐਸ. ਨਗਰ 165, ਅੰਮ੍ਰਿਤਸਰ 167, ਗੁਰਦਾਸਪੁਰ 55, ਬਠਿੰਡਾ 88, ਹੁਸ਼ਿਆਰਪੁਰ 73, ਫਿਰੋਜ਼ਪੁਰ 17, ਸੰਗਰੂਰ 47, ਪਠਾਨਕੋਟ 115, ਕਪੂਰਥਲਾ 60, ਫਰੀਦਕੋਟ 30, ਸ੍ਰੀ ਮੁਕਤਸਰ ਸਾਹਿਬ 12, ਮੋਗਾ 3, ਫਾਜ਼ਿਲਕਾ 108, ਰੋਪੜ 30, ਫਤਿਹਗੜ੍ਹ ਸਾਹਿਬ 20, ਬਰਨਾਲਾ 13, ਤਰਨਤਾਰਨ 20, ਮਾਨਸਾ 8, ਐਸ. ਬੀ. ਐਸ. ਨਗਰ ਤੋਂ 37 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ ‘ਚ ਅੱਜ 50 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ ‘ਚ ਲੁਧਿਆਣਾ ‘ਚ 9, ਜਲੰਧਰ ‘ਚ 8, ਪਟਿਆਲਾ ‘ਚ 6, ਅੰਮ੍ਰਿਤਸਰ ‘ਚ 5, ਪਠਾਨਕੋਟ ‘ਚ 5, ਹੁਸ਼ਿਆਰਪੁਰ ‘ਚ 3, ਰੋਪਡ਼ ‘ਚ 3, ਫਤਿਹਗਡ਼੍ਹ ਸਾਹਿਬ ‘ਚ 2, ਗੁਰਦਾਸਪੁਰ ‘ਚ 2, ਐਸ. ਬੀ. ਐਸ ਨਗਰ ‘ਚ 2, ਤਰਨਤਾਰਨ ‘ਚ 2, ਮਾਨਸਾ ‘ਚ 1, ਸੰਗਰੂਰ ‘ਚ 1 ਤੇ ਮੋਗਾ ‘ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …