Breaking News

ਅੱਜ ਆਈ ਪੰਜਾਬ ਚ ਕੋਰੋਨਾ ਦੀ ਸੁਨਾਮੀ- ਹੋਈਆਂ 54 ਮੌਤਾਂ ਅਤੇ ਆਏ ਏਨੇ ਜਿਆਦਾ ਪੌਜੇਟਿਵ ਕੇਸ

ਹੋਈਆਂ 54 ਮੌਤਾਂ ਅਤੇ ਆਏ ਏਨੇ ਜਿਆਦਾ ਪੌਜੇਟਿਵ ਕੇਸ

ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਕਾਰ ਮਚਾ ਕੇ ਰੱਖ ਦਿੱਤੀ ਹੈ। ਇਸ ਨਾਲ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਲੋਕ ਪੌਜੇਟਿਵ ਹੋ ਰਹੇ ਹਨ ਪੰਜਾਬ ਚ ਵੀ ਕੋਰੋਨਾ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾ ਦੇ ਏਨੇ ਜਿਆਦਾ ਕੇਸ ਸਾਹਮਣੇ ਆਏ ਹਨ ਕੇ ਹਰ ਕੋਈ ਦੇਖਕੇ ਹੈਰਾਨ ਹੋ ਰਿਹਾ ਹੈ।

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1946 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 63473 ਹੋ ਗਈ ਹੈ। ਅੱਜ ਕੋਰੋਨਾ ਵਾਇਰਸ ਨਾਲ 54 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1862 ਹੋ ਗਈ ਹੈ।

ਐਤਵਾਰ ਨੂੰ 1946 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 261ਮਰੀਜ਼ ਜਲੰਧਰ ਤੋਂ, 161 ਲੁਧਿਆਣਾ ਤੋਂ, 150 ਪਟਿਆਲਾ ਤੋਂ, ਅੰਮ੍ਰਿਤਸਰ 133, ਮੁਹਾਲੀ 154, ਬਠਿੰਡਾ 168, ਗੁਰਦਾਸਪੁਰ 186 ਅਤੇ ਹੁਸ਼ਿਆਰਪੁਰ ਤੋਂ 135 ਅਤੇ ਪਠਾਨਕੋਟ ਤੋਂ 205 ਮਰੀਜ਼ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 13 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।

ਇਸ ਤੋਂ ਇਲਾਵਾ ਅੰਮ੍ਰਿਤਸਰ -5, ਬਰਨਾਲਾ -1, ਬਠਿੰਡਾ -3, ਫਰੀਦਕੋਟ -3, ਫਿਰੋਜ਼ਪੁਰ -1, ਗੁਰਦਾਸਪੁਰ -1, ਹੁਸ਼ਿਆਰਪੁਰ -2, ਜਲੰਧਰ -3, ਕਪੂਰਥਲਾ -6, ਮੋਗਾ -3, ਮੁਕਤਸਰ ਸਾਹਿਬ -2, ਪਠਾਨਕੋਟ -2, ਪਟਿਆਲਾ -8 ਅਤੇ ਤਰਨਤਾਰਨ 1 ਮਰੀਜ਼ ਦੀ ਮੌਤ ਹੋਈ ਹੈ।ਅੱਜ ਕੁੱਲ੍ਹ1606 ਮਰੀਜ਼ ਸਿਹਤਯਾਬ ਵੀ ਹੋਏ ਹਨ।

ਸੂਬੇ ‘ਚ ਕੁੱਲ 1193260 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 63473 ਮਰੀਜ਼ ਕੋਰੋਨਾ ਵਾਇਰਸ ਨਾਲ ਸੰ ਕ ਰ ਮਿ -ਤ ਟੈਸਟ ਕੀਤੇ ਗਏ ਹਨ।ਜਦਕਿ 45455 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 16156 ਲੋਕ ਐਕਟਿਵ ਮਰੀਜ਼ ਹਨ।ਪੰਜਾਬ ਅੰਦਰ 571 ਮਰੀਜ਼ ਆਕਸੀਜਨ ਸਪੋਰਟ ਤੇ ਹਨ ਜਦਕਿ 71 ਮਰੀਜ਼ ਵੈਂਟੀਲੇਟਰ ਤੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਆਖਰ ਹੁਣੇ ਹੁਣੇ ਮੋਦੀ ਸਰਕਾਰ ਕਿਸਾਨਾਂ ਦੇ ਰੋਹ ਅਗੇ ਝੁਕੀ – ਗ੍ਰਹਿ ਮੰਤਰਾਲੇ ਕੀਤਾ ਵੱਡਾ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ ਖੇਤੀ ਕਾਨੂੰਨਾ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਦੋ ਮਹੀਨੇ ਤੋਂ ਲਗਾਤਾਰ …