Breaking News

ਅੰਬਾਨੀ ਵਲੋਂ ਕਿਸਾਨਾਂ ਨੂੰ ਲੈ ਕੇ ਹੁਣ ਆ ਗਈ ਅਜਿਹੀ ਤਾਜਾ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਇਸ ਸਮੇਂ ਚੱਲ ਰਹੇ ਖੇਤੀ ਅੰਦੋਲਨ ਦੇ ਕਾਰਨ ਕਈ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਰਹੇ ਹਨ। ਇੱਕ ਪਾਸੇ ਲੋਕ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅਮੀਰ ਘਰਾਣਿਆਂ ਦੇ ਪੈਟਰੋਲ ਪੰਪ, ਅਨਾਜ ਦੇ ਗੁਦਾਮ ਅਤੇ ਸ਼ਾਪਿੰਗ ਮਾਲਜ਼ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਓਧਰ ਹੀ ਦੂਜੇ ਪਾਸੇ ਇਸ ਖੇਤੀ ਅੰਦੋਲਨ ਦੇ ਨਾਂ ਉਪਰ ਪੰਜਾਬ ਅਤੇ ਹਰਿਆਣਾ ਵਿਚ ਕਾਰਪੋਰੇਟ ਘਰਾਣੇ ਅਤੇ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਜੀਓ ਦੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ

ਜਿਸਦੇ ਚਲਦੇ ਹੋਏ ਰਿਲਾਇੰਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕਰ ਦਿੱਤੀ ਹੈ। ਪਰ ਇਸ ਪਟੀਸ਼ਨ ਦੇ ਵਿੱਚ ਰਿਲਾਇੰਸ ਨੇ ਕਿਸਾਨਾਂ ਨੂੰ ਇਸ ਭੰ-ਨ-ਤੋ- ੜ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ। ਕੋਰਟ ਵਿਚ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਕੰਪਨੀ ਨੇ ਆਖਿਆ ਹੈ ਕਿ ਉਨ੍ਹਾਂ ਦੀਆਂ ਵਿਰੋਧੀ ਕੰਪਨੀਆਂ ਕੁਝ ਸ਼ਰਾਰਤੀ ਅਨਸਰਾਂ ਦੇ ਕੋਲੋਂ ਇਹ ਸਭ ਕੁਝ ਕਰਵਾ ਰਹੀਆਂ ਹਨ। ਕੰਪਨੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਸਾਰੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ

ਜਿਸ ਵਿਚ ਕੰਪਨੀ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿਚ 1600 ਤੋਂ ਵੱਧ ਮੋਬਾਈਲ ਟਾਵਰਾਂ ਨੂੰ ਨੁ-ਕ-ਸਾ-ਨ ਉਸ ਦੀਆਂ ਵਿਰੋਧੀ ਕੰਪਨੀਆਂ ਵੱਲੋਂ ਸ਼ਰਾਰਤੀ ਅਨਸਰਾਂ ਕੋਲੋਂ ਕਰਵਾਇਆ ਗਿਆ ਹੈ। ਜਿਸ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੰਪਨੀ ਮੁੜ ਤੋਂ ਆਪਣਾ ਵਪਾਰ ਇਨ੍ਹਾਂ ਦੋਵੇਂ ਸੂਬਿਆਂ ਦੇ ਵਿੱਚ ਕਰ ਸਕੇ। ਇਸ ਦੇ ਨਾਲ ਹੀ ਰਿਲਾਇਂਸ ਕੰਪਨੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ 130 ਕਰੋੜ ਲੋਕਾਂ ਨੂੰ ਭੋਜਨ ਦੇਣ ਵਾਲੇ ਅੰਨਦਾਤੇ ਦਾ ਅਸੀਂ ਸਨਮਾਨ ਕਰਦੇ ਹਾਂ।

ਸਾਡੀ ਕੰਪਨੀ ਅਤੇ ਸਹਿਯੋਗੀ ਕਿਸਾਨਾਂ ਨੂੰ ਖੁਸ਼ਹਾਲ ਅਤੇ ਸ਼ਕਤੀਕਰਨ ਕਰਨ ਦੇ ਲਈ ਵਚਨਬੱਧ ਹਨ। ਸਖਤ ਮਿਹਨਤ ਅਤੇ ਲਗਨ ਤੋਂ ਬਾਅਦ ਪੈਦਾ ਕੀਤੀ ਗਈ ਫਸਲ ਦਾ ਉਚਿਤ ਮੁੱਲ ਪ੍ਰਾਪਤ ਕਰਨ ਵਾਸਤੇ ਅਸੀਂ ਕਿਸਾਨਾਂ ਦਾ ਸਹਿਯੋਗ ਕਰਦੇ ਹਾਂ। ਅਸੀਂ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹਿੱਤਾਂ ਨੂੰ ਨੁ-ਕ-ਸਾ-ਨ ਨਹੀਂ ਪਹੁੰਚਾ ਰਹੇ ਅਤੇ ਅਜਿਹਾ ਕਰਨਾ ਸਾਡੀ ਸੋਚ ਤੋਂ ਵੀ ਪਰ੍ਹੇ ਹੈ। ਇਸ ਦੇ ਨਾਲ ਹੀ ਕੰਪਨੀ ਨੇ ਪੁਲਿਸ ਪ੍ਰਸਾਸ਼ਨ ਦਾ ਪੰਜਾਬ ਅਤੇ ਹਰਿਆਣਾ ਵਿੱਚ ਜੀਓ ਟਾਵਰਾਂ ਨੂੰ ਨੁ-ਕ-ਸਾ-ਨ ਪਹੁੰਚਣ ਵਾਲੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਧੰਨਵਾਦ ਕੀਤਾ।

Check Also

ਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ 2 ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਵਿੱਚ ਸੜਕੀ ਹਾਦਸੇ ਹਰ ਰੋਜ਼ ਕਿਸੇ ਨਾ ਰੂਪ ਵਿੱਚ ਲੋਕਾਂ …