Breaking News

ਅਮਿਤਾਬ ਬਚਨ ਵਲੋਂ ਸਿਖਾਂ ਨੂੰ ਦਿੱਤੇ 2 ਕਰੋੜ ਰੁਪਏ ਬਾਰੇ ਹੁਣ ਆ ਗਈ ਇਹ ਵੱਡੀ ਖਬਰ – ਸਾਰੇ ਪਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਦੇਸ਼ ਵਿਚ ਕਰੋਨਾ ਦੇ ਕੇਸ ਦਿਨੋ ਦਿਨ ਵਧ ਰਹੇ ਹਨ। ਜਿਸ ਕਾਰਨ ਦੇਸ਼ ਦੇ ਸਾਰੇ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਕਾਰਨ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਪਣੇ ਅਨੁਸਾਰ ਤਾਲਾਬੰਦੀ ਕਰਨ ਅਤੇ ਸਖਤੀ ਵਧਾਉਣ ਦੇ ਅਧਿਕਾਰ ਵੀ ਦਿੱਤੇ ਹਨ। ਉਥੇ ਹੀ ਕਰੋਨਾ ਨਾਲ ਦਿੱਲੀ ਤੇ ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ। ਜਿੱਥੇ ਸਿੱਖ ਸੰਸਥਾਵਾਂ ਵੱਲੋਂ ਅੱਗੇ ਆ ਕੇ ਕਰੋਨਾ ਤੋਂ ਪ੍ਰਭਾਵਿਤ ਹੋਏ ਮਰੀਜਾਂ ਦੀ ਮਦਦ ਕੀਤੀ ਜਾ ਰਹੀ ਹੈ।

ਅਮਿਤਾਭ ਬੱਚਨ ਵੱਲੋਂ ਸਿੱਖਾਂ ਨੂੰ ਦਿਤੇ 2 ਕਰੋੜ ਰੁਪਏ ਬਾਰੇ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਫਿਲਮੀ ਅਦਾਕਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਵਿੱਚ ਸ਼੍ਰੀ ਰਕਾਬ ਗੰਜ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਕਰੋਨਾ ਕੇਅਰ ਸੈਂਟਰ ਵਾਸਤੇ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਜਿੱਥੇ ਹੁਣ ਇਸ ਸੇਵਾ ਨੂੰ ਲੈ ਕੇ ਜਾਗੋ ਪਾਰਟੀ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ। ਉਥੇ ਹੀ ਜਾਗੋ ਪਾਰਟੀ ਵੱਲੋਂ ਅਮਿਤਾਭ ਬੱਚਨ ਨੂੰ ਕੌਮ ਦਾ ਗੱਦਾਰ ਐਲਾਨਿਆ ਗਿਆ ਹੈ।

ਜਾਗੋ ਪਾਰਟੀ ਨੇ ਕਿਹਾ ਕਿ ਜਿਸ ਸਮੇਂ ਇੰਦਰਾ ਗਾਂਧੀ ਦੀ ਮੌਤ ਹੋਈ ਸੀ, ਤਾਂ ਅਮਿਤਾਭ ਬੱਚਨ ਨੇ ਮ੍ਰਿਤਕ ਦੇਹ ਦੇ ਕੋਲ ਖੜੇ ਹੋ ਕੇ ਖ਼ੂਨ ਦਾ ਬਦਲਾ ਖ਼ੂਨ ਨਾਰਾ ਲਗਾਇਆ ਸੀ, ਜੋ ਉਸ ਸਮੇਂ ਦੂਰਦਰਸ਼ਨ ਉਪਰ ਵੀ ਪ੍ਰਸਾਰਤ ਕੀਤਾ ਗਿਆ ਸੀ। ਜਾਗੋ ਪਾਰਟੀ ਨੇ ਕਿਹਾ ਕਿ ਅਜਿਹੇ ਸਿੱਖਾਂ ਦੇ ਦੋਸ਼ੀ ਕੋਲੋਂ ਸਹਾਇਤਾ ਲੈਣਾ ਕੌਮ ਦੀ ਅਣਖ ਨਾਲ ਖਿਲਵਾੜ ਹੈ। ਜਾਗੋ ਕਮੇਟੀ ਨੇ ਕਿਹਾ ਕਿ ਦਿੱਲੀ ਕਮੇਟੀ ਉਤੇ ਕਾਬਜ਼ ਲੋਕ ਸਿਰਫ਼ ਆਪਣੇ ਪ੍ਰਚਾਰ ਅਤੇ ਆਪਣੇ ਆਪ ਨੂੰ ਪਿਆਰ ਕਰਨ ਦੇ ਮਾਰੇ ਠੀਕ ਅਤੇ ਗਲਤ ਦੀ ਪਛਾਣ ਕਰਨ ਦੇ ਵੀ ਸਮਰੱਥ ਨਹੀਂ ਰਹੇ।

ਉਨ੍ਹਾਂ ਕਿਹਾ ਕਿ ਕਮੇਟੀ ਦੀ ਸੇਵਾ ਮਿਲਦੇ ਹੀ ਸਭ ਤੋਂ ਪਹਿਲਾ 2 ਕਰੋੜ ਰੁਪਏ ਅਮਿਤਾਭ ਬੱਚਨ ਨੂੰ ਵਾਪਸ ਕੀਤੇ ਜਾਣਗੇ, ਜਿਸ ਨਾਲ ਸਿੱਖੀ ਅਣਖ ਦੀ ਰੱਖਿਆ ਕੀਤੀ ਜਾਵੇਗੀ। ਉੱਥੇ ਹੀ ਅਮਿਤਾਬ ਬਚਨ ਨੇ ਟਵਿਟਰ ਹੈਂਡਲ ਤੇ ਇਕ ਵੀਡੀਓ ਜਾਰੀ ਕਰਦੇ ਹੋਏ ਕਰੋਨਾ ਦੇ ਇਸ ਔਖੇ ਦੌਰ ਵਿਚ ਦੁਨੀਆਂ ਨੂੰ ਭਾਰਤ ਦੀ ਮਦਦ ਕਰਨ ਲਈ ਅਪੀਲ ਕੀਤੀ ਹੈ।

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਚ ਮਾਪਿਆਂ ਦੇ ਨੌਜਵਾਨ ਮੁੰਡੇ ਦੀ ਹੋਈ ਮੌਤ , ਘਰ ਚ ਪਸਰਿਆ ਮਾਤਮ

ਆਈ ਤਾਜਾ ਵੱਡੀ ਖਬਰ  ਪੰਜਾਬ ਅੰਦਰ ਸੜਕੀ ਹਾਦਸਾ ਵਿੱਚ ਹਰ ਰੋਜ਼ ਇਜਾਫਾ ਹੁੰਦਾ ਜਾ ਰਿਹਾ …