Breaking News

ਅਮਿਤਾਬ ਬਚਨ ਤੋਂ ਬਾਅਦ ਹੁਣ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੋਰੋਨਾ ਪਰ ਸਾਰਾ ਦੇਸ਼ ਕਰ ਰਿਹਾ ਸਲਾਮਤੀ ਦੀ ਦੁਆ ਦੇਖੋ ਕਿਓਂ

ਸਾਰਾ ਦੇਸ਼ ਕਰ ਰਿਹਾ ਸਲਾਮਤੀ ਦੀ ਦੁਆ ਦੇਖੋ ਕਿਓਂ

ਕੋਰੋਨਾ ਦੀ ਮਾਰ ਸੰਸਾਰ ਦੇ ਹਰ ਵਿਅਕਤੀ, ਹਰ ਇੱਕ ਵਰਗ ‘ਤੇ ਪਾਈ ਹੈ। ਇਸ ਦੇ ਮਾਰੂ ਅਸਰ ਤੋਂ ਅਮੀਰ ਵਿਅਕਤੀ ਵੀ ਬਚ ਨਹੀਂ ਸਕੇ ਤਾਂ ਕਿਸੇ ਗਰੀਬ ਦੀ ਇਸ ਮਹਾਂਮਾਰੀ ਅੱਗੇ ਕੀ ਔਕਾਤ। ਆਂਕੜਿਆਂ ਤੇ ਨਜ਼ਰ ਮਾਰੀਏ ਤਾਂ ਬਾਲੀਵੁੱਡ ਵੀ ਇਸ ਦੇ ਸਾਏ ਹੇਠਾਂ ਗਹਿਰਾ ਹੁੰਦਾ ਜਾ ਰਿਹਾ ਹੈ। ਮਹਾਂਨਾਇਕ ਅਮਿਤਾਭ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ, ਅਨੁਪਮ ਖੇਰ ਦਾ ਪਰਿਵਾਰ, ਗਾਇਕਾ ਕਨਿਕਾ ਕਪੂਰ, ਹਰਸ਼ਵਰਧਨ ਰਾਣੇ, ਤਮੰਨਾ ਭਾਟੀਆ, ਉਰਵਸ਼ੀ ਸਚਦੇਵਾ, ਆਫਤਾਬ ਸ਼ਿਵਦਾਸਾਨੀ, ਅਰਜੁਨ ਕਪੂਰ, ਮਲਾਇਕਾ ਅਰੋੜਾ, ਸਾਰਾ ਖਾਨ, ਜਨੇਲੀਆ ਦੇਸ਼ਮੁੱਖ, ਵਾਜ਼ਿਦ ਖ਼ਾਨ ਸਮੇਤ ਕਈ ਹੋਰ ਸਿਤਾਰੇ ਵੀ ਇਸ ਵਾਇਰਸ ਦੀ ਚਪੇਟ ਵਿਚ ਆਏ ਸਨ।

ਜਿਨ੍ਹਾਂ ਦੀ ਸਿਹਤ ਦੀ ਸਲਾਮਤੀ ਵਾਸਤੇ ਲੋਕਾਂ ਵੱਲੋਂ ਦਿਨ-ਰਾਤ ਦੁਆਵਾਂ ਕੀਤੀ ਜਾ ਰਹੀ ਸੀ। ਅਤੇ ਹੁਣ ਕੁੱਝ ਇਹੋ ਜਿਹੇ ਹੀ ਹਾਲਾਤ ਬਣੇ ਹਨ ਕਿ ਦੇਸ਼ ਦੇ ਲੋਕ ਇਸ ਮਸ਼ਹੂਰ ਅਦਾਕਾਰਾ ਵਾਸਤੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੇ ਹਨ। ਕਿਓੰਕੇ ਇਸ ਅਦਾਕਾਰਾ ਨੇ ਆਪਣੀ ਜਿੰਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਅਦਾਕਾਰੀ ਛੱਡਕੇ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੇਵਾ ਇਕ ਨਰਸ ਵਜੋਂ ਕਰ ਰਹੀ ਸੀ। ਅਦਾਕਾਰਾ ਸ਼ਿਖਾ ਮਲਹੋਤਰਾ ਜੋ ਕਿ ਇੱਕ ਨਰਸ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਸ਼ਿਖਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਦੇ ਉੱਪਰ ਫੋਟੋਆਂ ਜ਼ਰੀਏ ਸ਼ੇਅਰ ਕੀਤੀ ਜਿੱਥੇ ਉਸ ਨੇ ਲਿਖਿਆ ਮੈਂ ਕੋਰੋਨਾ ਪਾਜ਼ਿਟਿਵ ਤੋਂ ਬਾਅਦ ਦਾਖਲ ਹਾਂ। ਇਸ ਸਮੇਂ ਆਕਸੀਜਨ ਦੀ ਘਾਟ ਹੈ। ਇਹ ਪੋਸਟ ਓਹਨਾ ਲਈ ਹੈ ਜੋ ਕਹਿੰਦੇ ਹਨ ਕਿ ਕੋਰੋਨਾ ਕੁਝ ਨਹੀਂ ਹੈ। ਇਸ ਦੇ ਨਾਲ ਹੀ ਲਿਖਦਿਆਂ ਸ਼ਿਖਾ ਨੇ ਕਿਹਾ ਕਿ ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਮੈਂ ਤੁਹਾਡੀਆਂ ਦੁਆਵਾਂ ਦੇ ਸਦਕੇ ਲਗਾਤਾਰ ਮਰੀਜ਼ਾਂ ਦੀ ਸੇਵਾ ਕਰ ਰਹੀ ਸੀ। ਹੁਣ ਤੱਕ ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਨੇ ਹੀ ਬਚਾਈ ਰੱਖਿਆ ਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਮੇਰੇ ਜਲਦ ਠੀਕ ਹੋਣ ਦੀ ਕਾਮਨਾ ਕਰੋਗੇ ਜਿਸ ਨਾਲ ਮੈਂ ਜਲਦੀ ਸਿਹਤਯਾਬ ਹੋ ਜਾਵਾਂਗੀ।

ਆਪਣੇ ਹਾਲਾਤਾਂ ਨੂੰ ਬਿਆਨ ਕਰਦਿਆਂ ਸ਼ਿਖਾ ਨੇ ਅੱਗੇ ਲਿਖਿਆ ਕਿ ਇਸ ਬਿਮਾਰੀ ਤੋਂ ਬਚਾਅ ਵਾਸਤੇ ਅਜੇ ਤੱਕ ਕੋਈ ਟੀਕਾ ਤਿਆਰ ਨਹੀਂ ਕੀਤਾ ਗਿਆ। ਇਸ ਲਈ ਆਪਣਿਆਂ ਦਾ ਖਾਸ ਧਿਆਨ ਰੱਖੋ, ਸਮਾਜਿਕ ਦੂਰੀ ਦੀ ਪਾਲਣਾ ਕਰੋ, ਮਾਸਕ ਪਾਓ, ਰੁਟੀਨ ਵਿੱਚ ਹੱਥ ਧੋਂਦੇ ਰਹੋ, ਸਾਵਧਾਨੀ ਨਾਲ ਸੈਨੇਟਾਈਜ਼ਰ ਦੀ ਵਰਤੋਂ ਕਰੋ ਅਤੇ ਸਭ ਤੋਂ ਮਹੱਤਵਪੂਰਨ ਗੱਲ ਦੋ ਗਜ਼ ਦੀ ਦੂਰੀ ਰੱਖੋ। ਅਨੰਤ ਪਿਆਰ ਅਤੇ ਸਤਿਕਾਰ ਲਈ ਧੰਨਵਾਦ। ਜੈ ਹਿੰਦ।

ਜ਼ਿਕਰਯੋਗ ਹੈ ਕਿ ਅਦਾਕਾਰੀ ਤੋਂ ਪਹਿਲਾਂ ਸ਼ਿਖਾ ਨੇ ਸਾਲ 2014 ਵਿੱਚ ਨਰਸਿੰਗ ਦਾ ਕੋਰਸ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਨਵੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਕੀਤਾ ਸੀ। ਪਰ ਅਦਾਕਾਰੀ ਕਰਕੇ ਉਹ ਆਪਣੇ ਨਰਸਿੰਗ ਦੀ ਪ੍ਰੈਕਟਿਸ ਨੂੰ ਪੂਰਾ ਨਹੀਂ ਕਰ ਪਾਈ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਸ਼ਿਖਾ ਨੇ ਆਪਣੇ ਆਪ ਨੂੰ ਵਲੰਟੀਅਰ ਨਰਸ ਵਜੋਂ ਮਰੀਜ਼ਾਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਜਿਸ ਲਈ ਉਸ ਨੂੰ ਬੀ.ਐੱਮ.ਸੀ. ਤੋਂ ਇਜਾਜ਼ਤ ਮਿਲ ਗਈ ਸੀ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …