Breaking News

ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਮੋਦੀ ਨੂੰ ਦਸੀ ਆਪਣੀ ਪਰਸਨਲ ਦਿੱਲ ਦੀ ਏਹ ਗਲ੍ਹ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਦੇਸ਼ ਦੇ ਲੋਕਾਂ ਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਕਰੋਨਾ ਦੇ ਕਾਰਨ ਲੋਕਾਂ ਦੀ ਜਿੰਦਗੀ ਵਿੱਚ ਆਈ ਆਰਥਿਕ ਮੰਦੀ ਨੂੰ ਮੁੜ ਤੋਂ ਸੁਧਾਰ ਵਿੱਚ ਲਿਆਂਦਾ ਜਾ ਸਕੇ। ਉਥੇ ਹੀ ਪ੍ਰਧਾਨ ਮੰਤਰੀ ਵੱਲੋਂ ਜਪਾਨ ਦੇ ਪ੍ਰਧਾਨਮੰਤਰੀ ਨਾਲ ਵੀ ਨੌਜਵਾਨਾਂ ਦੇ ਰੁਜਗਾਰ ਲਈ ਗੱਲਬਾਤ ਕੀਤੀ ਗਈ ਹੈ। ਜਿਥੇ ਜਪਾਨ ਵੱਲੋਂ ਇਕ ਲੱਖ ਪੇਸ਼ੇਵਾਰ ਨੌਜਵਾਨ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਕਾਰਨ ਲੋਕਾਂ ਲਈ ਕਾਰੋਬਾਰ ਦੇ ਰਾਹ ਖੋਲ ਰਹੇ ਹਨ ਉਥੇ ਹੀ ਦੋਹਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਬੰਧ ਵੀ ਕਾਇਮ ਹੋ ਰਹੇ ਹਨ। ਇਸ ਤਰ੍ਹਾਂ ਅਮਰੀਕਾ ਨਾਲ ਵੀ ਦੋਸਤਾਨਾ ਸਬੰਧ ਸਥਾਪਤ ਕਰਨ ਲਈ ਇਸ ਸਮੇਂ ਨਰਿੰਦਰ ਮੋਦੀ ਅਮਰੀਕਾ ਵਿੱਚ ਗਏ ਹੋਏ ਹਨ।

ਹੁਣ ਅਮਰੀਕੀ ਰਾਸ਼ਟਰਪਤੀ ਬਾਈਡੇਨ ਵੱਲੋਂ ਮੋਦੀ ਨੂੰ ਇੱਕ ਅਜਿਹੀ ਪਰਸਨਲ ਗੱਲ ਦੱਸੀ ਗਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਇਨ੍ਹੀਂ ਦਿਨੀਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਉੱਤੇ ਗਏ ਹੋਏ ਹਨ। ਉਥੇ ਹੀ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਪਹਿਲੀ ਮੁਲਾਕਾਤ ਹੋਈ ਹੈ। ਜੋ ਕਿ ਕਾਫੀ ਯਾਦਗਾਰ ਰਹੀ ਅਤੇ ਮਜ਼ੇਦਾਰ ਤਰੀਕੇ ਨਾਲ ਦੋਹਾਂ ਵੱਲੋਂ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਵਿੱਚ ਜਿੱਥੇ ਦੋਹਾਂ ਦੇਸ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮੁੱਦਿਆਂ ਉਪਰ ਵਿਚਾਰ-ਚਰਚਾ ਕੀਤੀ ਗਈ ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਆਪਣੇ ਕੁੱਝ ਨਿੱਜੀ ਮਾਮਲੇ ਵੀ ਸਾਂਝੇ ਕੀਤੇ ਗਏ।

ਜਿਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਮਜ਼ਾਕੀਆ ਲਹਿਜ਼ੇ ਵਿਚ ਦੱਸਿਆ ਗਿਆ ਕਿ 1972 ਵਿੱਚ 29 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਚੁਣਿਆ ਗਿਆ ਸੀ। ਉਸ ਸਮੇਂ ਬਾਈਡੇਨ ਦੇ ਸਰਨੇਮ ਵਾਲੇ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ ਗਈ ਸੀ ਜਿਸ ਸਮੇਂ ਉਹ ਸੈਨਟ ਚੁਣੇ ਗਏ ਸਨ। ਮੁੰਬਈ ਤੋਂ ਆਈ ਚਿੱਠੀ ਵਿੱਚ ਬਾਈਡੇਨ ਨੇ ਦੱਸਿਆ ਸੀ ਕਿ ਭਾਰਤ ਵਿੱਚ 5 ਬਾਈਡੇਨ ਨਾਮ ਦੇ ਵਿਅਕਤੀ ਰਹਿੰਦੇ ਹਨ। ਜਿਸ ਦੀ ਜਾਣਕਾਰੀ ਪ੍ਰੈਸ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਸੀ।

ਉਥੇ ਹੀ ਉਦੋਂ ਮਜ਼ਾਕ ਕਰਦੇ ਹੋਏ ਦੱਸਿਆ ਕਿ ਇਸਟ ਇੰਡੀਆ ਟੀ ਕੰਪਨੀ ਵਿੱਚ ਵੀ ਇੱਕ ਕੈਪਟਨ ਸਨ ਜਿਨ੍ਹਾਂ ਦਾ ਨਾਮ ਜੌਰਜ ਬਾਇਡਨ ਸੀ। ਉਨ੍ਹਾਂ ਵੱਲੋਂ ਆਪਣੀ ਪਹਿਲੀ ਬੈਠਕ ਵਿੱਚ ਮਜ਼ਾਕੀਆ ਤਰੀਕੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਤੇ ਉਨ੍ਹਾਂ ਪਲਾਂ ਨੂੰ ਵੀ ਯਾਦ ਕੀਤਾ ਗਿਆ ਜਦੋਂ ਉਹ 2013 ਵਿਚ ਮੁੰਬਈ ਆਏ ਸਨ।

Check Also

ਸਾਵਧਾਨ ਪੰਜਾਬ ਚ ਇਥੋਂ ਆਈਆਂ ਇਹ ਵੱਡੀਆਂ ਮਾੜੀਆਂ ਖਬਰਾਂ – ਇਲਾਕੇ ਚ ਇਸ ਗਲ੍ਹ ਕਰਕੇ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਵਿੱਚ ਕਰੋਨਾ ਕੇਸਾਂ ਉਪਰ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ …