Breaking News

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਭਿਆਨਕ ਹਾਦਸੇ ਚ ਹੋਈ ਵਕੀਲ ਪਿਓ ਤੇ ਡਾਕਟਰ ਪੁੱਤ ਦੀ ਮੌਤ

ਆਈ ਤਾਜਾ ਵੱਡੀ ਖਬਰ 

ਸੜਕੀ ਹਾਦਸੇ ਦਿਨ ਪ੍ਰਤੀਦਿਨ ਲਗਾਤਾਰ ਵੱਧ ਰਹੇ ਨੇ, ਜਿਸ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਪਿਆ ਹੈ l ਜ਼ਿਆਦਤਰ ਸੜਕੀ ਹਾਦਸੇ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਹਪ੍ਰਵਾਹੀਆਂ ਕਾਰਨ ਵਾਪਰਦੇ ਹਨ l ਪਰ ਜਦੋ ਵੀ ਇਹਨਾਂ ਸੜਕੀ ਹਾਦਸਿਆਂ ਵਿਚ ਕਿਸੇ ਦੀ ਜਾਨ ਜਾਂਦੀ ਹੈ , ਉਸ ਪਿੱਛੇ ਉਸਦਾ ਪਰਿਵਾਰ ਉਜੜ ਜਾਂਦਾ ਹੈ l ਹੁਣ ਵਿਦੇਸ਼ਾਂ ਦੇ ਵਿਚ ਵੀ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਥੇ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਹਾਦਸੇ ਵਿਚ ਇੱਕ ਵਕੀਲ ਪਿਓ ਤੇ ਡਾਕਟਰ ਪੁੱਤ ਦੀ ਮੌਤ ਹੋ ਗਈ l

ਇਹ ਹਾਦਸਾ ਅਮਰੀਕਾ ਦੇ ਵਿਚ ਵਾਪਰਿਆ , ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਤੇ ਇਸ ਵਾਪਰੇ ਸੜਕ ਹਾਦਸੇ ਦੌਰਾਨ ਵਕੀਲ ਤੇ ਉਸ ਦੇ ਡਾਕਟਰ ਪੁੱਤਰ ਦੀ ਜਾਨ ਚਲੀ ਗਈ । ਇਨਾ ਹੀ ਨਹੀਂ ਸਗੋਂ ਇਸ ਹਾਦਸੇ ਵਿਚ ਵਕੀਲ ਦੀ ਪਤਨੀ ਗੰਭੀਰ ਰੂਪ ਨਾਲ ਜਖਮੀ ਹੋ ਗਈ ਜਿਸਨੂੰ ਇਲਾਜ਼ ਲਈ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ । ਓਥੇ ਹੀ ਮ੍ਰਿਤਕਾਂ ਦੀ ਪਛਾਣ ਪਿਓ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਤੇ ਉਹ ਪੰਜਾਬ ਦੇ ਭੁਲੱਥ ਦੇ ਪਿੰਡ ਬੋਪਾਰਾਏ ਨਾਲ ਸਬੰਧਤ ਸਨ ।

ਇਸ ਘਟਨਾ ਦੇ ਬੀਤਣ ਤੋਂ ਬਾਅਦ ਇਸ ਸਬੰਧੀ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਵਲੋਂ ਦੱਸਿਆ ਗਿਆ ਕਿ ਉਹ ਪਰਿਵਾਰ ਸਣੇ ਪਿਛਲੇ 15 ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ । ਉਹ ਆਪਣੇ ਪੁੱਤ ਸੁਖਵਿੰਦਰ ਸਿੰਘ ਵਲੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਦੀ ਖੁਸ਼ੀ ‘ਚ ਪਤਨੀ ਸਮੇਤ ਖੁਸ਼ੀ ਮਨਾਉਣ ਲਈ ਟੂਰ ‘ਤੇ ਜਾ ਰਹੇ ਸਨ , ਜਿਸ ਕਾਰਨ ਰਸਤੇ ਵਿੱਚ ਇੱਕ ਗੱਡੀ ਦਾ ਟਾਇਰ , ਗੱਡੀ ਤੋਂ ਵੱਖ ਹੋ ਕੇ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਿਆ।

ਜਿਸ ਕਾਰਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ ਪਿਓ ਪੁੱਤ ਦੀ ਮੌਕੇ ‘ਤੇ ਮੌ.ਤ ਹੋ ਗਈ । ਓਥੇ ਹੀ ਜਦੋ ਇਸ ਮੰਦਭਾਗੀ ਖਬਰ ਬਾਰੇ ਪੰਜਾਂਬ ਵਿਚ ਰਹਿਣ ਵਾਲੇ ਓਹਨਾ ਦੇ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ,ਪਿਓ-ਪੁੱਤ ਦੀ ਮੌਤ ਕਾਰਨ ਹੁਣ ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ।

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …