Breaking News

ਅਨੋਖਾ ਮਾਮਲਾ : ਪਿਛਲੇ 40 ਸਾਲਾਂ ਤੋਂ ਔਰਤ ਸੁੱਤੀ ਨਹੀਂ ਸੀ ਔਰਤ ਫਿਰ ਡਾਕਟਰਾਂ ਨੇ ਇਸ ਤਰਾਂ ਗੁਥੀ ਨੂੰ ਸੁਲਜਾਇਆ

ਆਈ ਤਾਜ਼ਾ ਵੱਡੀ ਖਬਰ 

ਚੰਗੀ ਸਿਹਤ ਦੇ ਲਈ ਨੀਂਦ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ । ਇੱਕ ਮਨੁੱਖ ਬੀਮਾਰੀਆਂ ਤੋਂ ਉਦੋਂ ਹੀ ਦੂਰ ਰਹਿ ਸਕਦਾ ਹੈ ,ਜਦੋਂ ਉਹ ਚੰਗੇ ਢੰਗ ਦੇ ਨਾਲ ਪੂਰੇ ਅੱਠ ਘੰਟੇ ਸੌਂਵੇਗਾ । ਨੀਂਦ ਪੂਰੀ ਲੈਣ ਨਾਲ ਬੰਦੇ ਦੇ ਸਰੀਰ ਦੇ ਵਿਚ ਇਕ ਤਾਂ ਚੁਸਤੀ-ਫੁਰਤੀ ਰਹਿੰਦੀ ਹੈ ‘ਦੂਜਾ ਬੰਦਾ ਥਕਾਨ ਵੀ ਬਿਲਕੁਲ ਵੀ ਨਹੀਂ ਮਹਿਸੂਸ ਕਰਦਾ । ਕਈ ਲੋਕਾਂ ਨੂੰ ਨੀਂਦ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਉਹ ਲੋਕ ਭਰਪੂਰ ਮਾਤਰਾ ਚ ਨੀਂਦ ਲੈਂਦੇ ਹਨ । ਪਰ ਅਜਿਹੇ ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਵੀ ਦਿੱਕਤ ਹੁੰਦੀ ਹੈ ।

ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ ਅਤੇ ਦਿਮਾਗੀ ਤੌਰ ਤੇ ਕਈ ਵਾਰ ਉਹ ਡਿਪਰੈਸ਼ਨ ਤੱਕ ਦਾ ਸ਼ਿਕਾਰ ਹੋ ਜਾਂਦੇ ਨੇ , ਜਿਸ ਦੇ ਚੱਲਦੇ ਕਈ ਵਾਰ ਉਹਨਾ ਨੂੰ ਡਾਕਟਰਾਂ ਦੀਆਂ ਦਵਾਈਆਂ ਤੱਕ ਖਾਣੀਆਂ ਪੈਂਦੀਆਂ ਹਨ lਜਿਥੇ ਇੱਕ ਪਾਸੇ ਨੀਂਦ ਦੇ ਏਨੇ ਫਾਇਦੇ ਹੁੰਦੇ ਹਨ ਓਥੇ ਹੀ ਸੋਚ ਕੇ ਵੇਖੋ ਕਿ ਕੋਈ ਇਨਸਾਨ ਪਿਛਲੇ ਚਾਲੀ ਸਾਲਾਂ ਤੋਂ ਸੁੱਤਾ ਨਾ ਹੋਵੇ ਤਾਂ ਉਸ ਦੀ ਹਾਲਤ ਕੀ ਹੋਵੇਗੀ ,ਤੁਹਾਨੂੰ ਸੁਣ ਕੇ ਹੀ ਜਿੱਥੇ ਇਹ ਮਾਮਲਾ ਹੈਰਾਨ ਕਰਨ ਵਾਲਾ ਲੱਗੇਗਾ ਉੱਥੇ ਹੀ ਕਈਆਂ ਦੇ ਲਈ ਇਸ ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਵੇਗਾ ।

ਪਰ ਦੱਸ ਦਈਏ ਕਿ ਅਜਿਹੀ ਹੀ ਇੱਕ ਔਰਤ ਦੁਨੀਆਂ ਦੇ ਵਿੱਚ ਮੌਜੂਦ ਹੈ l ਜੋ ਪਿਛਲੇ ਚਾਲੀ ਸਾਲਾਂ ਤੋਂ ਸੁੱਤੀ ਨਹੀਂ । ਚੀਨ ਦੇ ਹੇਨਨ ਦੀ ਰਹਿਣ ਵਾਲੀ ਇਹ ਔਰਤ ਜਿਸਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਿਛਲੇ ਚਾਲੀ ਸਾਲਾਂ ਤੋਂ ਬਿਨਾਂ ਨੀਂਦ ਲਏ ਹੋਏ ਜਾਗ ਰਹੀ ਹੈ । ਅਤੇ ਇਸ ਗੱਲ ਦੀ ਪੁਸ਼ਟੀ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਲੋਕ ਅਤੇ ਉਸ ਦੇ ਪਤੀ ਦੇ ਵੱਲੋਂ ਕੀਤੀ ਜਾ ਰਹੀ ਹੈ ।

ਇਸ ਔਰਤ ਦੇ ਦਾਅਵੇ ਤੋਂ ਬਾਅਦ ਕਈ ਲੋਕਾਂ ਦੇ ਵੱਲੋਂ ਅਤੇ ਕਈ ਮਾਹਰਾਂ ਦੇ ਵੱਲੋਂ ਇਸ ਔਰਤ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਔਰਤ ਨੇ ਉਨ੍ਹਾਂ ਨੂੰ ਵੀ ਗਲਤ ਸਾਬਤ ਕਰ ਦਿੱਤਾ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਦੋਂ ਡਾਕਟਰਾਂ ਦੇ ਵੱਲੋਂ ਇਸ ਔਰਤ ਦਾ ਟੈਸਟ ਕੀਤਾ ਗਿਆ ਉਨ੍ਹਾਂ ਦੇ ਵੱਲੋਂ ਅਠਤਾਲੀ ਘੰਟੇ ਤੱਕ ਇਸ ਔਰਤ ਦੀ ਨਿਗਰਾਨੀ ਲਈ ਸੈਂਸਰ ਦਾ ਇਸਤੇਮਾਲ ਕੀਤਾ ਗਿਆ । ਤੇ ਇਸ ਦੇ ਪਿੱਛੇ ਦੀ ਸੱਚਾਈ ਸਾਹਮਣੇ ਆ ਗਈ । ਡਾਕਟਰਾਂ ਨੇ ਆਪਣੀ ਜਾਂਚ ਦੇ ਵਿਚ ਪਾਇਆ ਇਹ ਔਰਤ ਨੀਂਦ ਲੈਂਦੀ ਹੈ ਪਰ ਇਸ ਔਰਤ ਦੇ ਸੌਣ ਦਾ ਤਰੀਕਾ ਬਾਕੀਆਂ ਦੇ ਨਾਲੋਂ ਵੱਖਰਾ ਹੈ l ਇਹ ਔਰਤ ਸੋਂਦੇ ਹੋਏ ਕੁਝ ਬੋਲਦੀ ਨਹੀਂ ਹੈ l

Check Also

ਪੰਜਾਬ : ਸਕੂਲਾਂ ਲਈ 29 ਅਤੇ 30 ਸਤੰਬਰ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ …