Breaking News

ਅਚਾਨਕ ਕ੍ਰਿਕੇਟ ਗਰਾਉਂਡ ਚ ਇਸ ਕਾਰਨ ਹੋਈ 2 ਕ੍ਰਿਕੇਟ ਖਿਡਾਰੀਆਂ ਦੀ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕ੍ਰਿਕੇਟ ਪ੍ਰੇਮੀਆਂ ਲਈ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਜਿਥੇ ਕ੍ਰਿਕੇਟ ਪ੍ਰਸੰਸਕ IPL ਦੇਖਣ ਦੀਆਂ ਤਿਆਰੀਆਂ ਕਰ ਰਹੇ ਹਨ ਓਥੇ ਇੱਕ ਮਾੜੀ ਖਬਰ ਨੇ ਕ੍ਰਿਕੇਟ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ 2 ਨੌਜਵਾਨ ਖਿਡਾਰੀਆਂ ਦੀ ਅਚਾਨਕ ਗਰਾਉਂਡ ਵਿਚ ਮੌਤ ਹੋ ਜਾਣ ਦੇ ਕਾਰਨ।

ਬੰਗਲਾਦੇਸ਼ ਦੇ ਗਾਜੀਪੁਰ ਸ‍ਟੇਡੀਅਮ ਵਿਚ ਖੇਡੇ ਜਾ ਰਹੇ ਇਕ ਮੈਚ ਦੌਰਾਨ ਆਸਮਾਨੀ ਬਿਜਲੀ ਡਿੱਗਣ ਨਾਲ 2 ਨੌਜਵਾਨ ਕ੍ਰਿਕਟਰਾਂ ਮੁਹੰਮਦ ਨਦੀਮ ਅਤੇ ਮਿਜਾਨਪੁਰ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਬਾਅਦ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ ਜਾਣਕਾਰੀ ਮੁਤਾਬਕ ਖਿਡਾਰੀਆਂ ਦੀ ਉਮਰ 16 ਸਾਲ ਸੀ ਅਤੇ ਟ੍ਰਾਇਲ ਦੀ ਤਿਆਰੀ ਕਰ ਰਹੇ ਸਨ।

ਰਿਪੋਰਟਸ ਮੁਤਾਬਕ ਮੈਦਾਨ ਵਿਚ ਅਭਿਆਸ ਚੱਲ ਰਿਹਾ ਸੀ ਕਿ ਅਚਾਨਕ ਮੌਸਮ ਖ਼ਰਾਬ ਹੋ ਗਿਆ, ਜਿਸ ਦੇ ਬਾਅਦ ਟ੍ਰੇਨਿੰਗ ਰੋਕ ਦਿੱਤੀ ਗਈ। ਇਸ ਦੇ ਬਾਅਦ 2 ਕ੍ਰਿਕਟਰ ਮੁਹੰਮਦ ਨਦੀਮ ਅਤੇ ਮਿਜਾਨਪੁਰ ਅਤੇ ਇਕ ਹੋਰ ਫੁੱਟਬਾਲ ਖੇਡਣ ਲੱਗੇ ਅਤੇ ਅਚਾਨਕ ਅਸਮਾਨੀ ਬਿਜਲੀ ਉਨ੍ਹਾਂ ‘ਤੇ ਡਿੱਗ ਗਈ ਅਤੇ ਤਿੰਨੇ ਮੁੰਡੇ ਮੈਦਾਨ ਵਿਚ ਡਿੱਗ ਗਏ। ਬਾਕੀ ਦੇ ਖਿਡਾਰੀ ਭੱਜ ਕੇ ਆਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਲੈ ਗਏ, ਜਿੱਥੇ ਬਾਅਦ ਵਿਚ 2 ਖਿਡਾਰੀਆਂ ਦੀ ਮੌਤ ਹੋ ਗਈ।

ਸ‍ਥਾਨਕ ਕ੍ਰਿਕਟ ਕੋਚ ਨੇ ਦੋਵਾਂ ਨੌਜਵਾਨ ਕ੍ਰਿਕਟਰਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ, ਉਹ ਸ਼ਾਨਦਾਰ ਖਿਡਾਰੀ ਸਨ ਅਤੇ ਇਕ ਟੂਰਨਾਮੈਂਟ ਵਿਚ ਆਪਣੀ ਜਗ੍ਹਾ ਪੱਕੀ ਕਰਣ ਲਈ ਟ੍ਰਾਇਲ ਲਈ ਤਿਆਰੀ ਕਰ ਰਹੇ ਸਨ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …