Breaking News

ਅਚਾਨਕ ਇਥੇ ਸਰਕਾਰ ਨੇ 28 ਜੂਨ ਤੱਕ ਲਾਏ ਲਗਾਤੀਆਂ ਇਹ ਪਾਬੰਦੀਆਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੋ ਸਾਲ ਤੋਂ ਜਾਰੀ ਕਰੋਨਾ ਮਹਾਂਮਾਰੀ ਕਾਰਨ ਲੋਕ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋ ਗਏ ਹਨ, ਅਤੇ ਬੇਸਬਰੀ ਨਾਲ ਪਹਿਲਾਂ ਵਾਂਗ ਹੀ ਦੇਸ਼ ਵਿਚ ਅਜ਼ਾਦ,ਬੇਫਿਕਰੀ ਅਤੇ ਬਿਨਾਂ ਕਿਸੇ ਬਿਮਾਰੀ ਦੇ ਡਰ ਤੋਂ ਘੁੰਮਣ ਦਾ ਇੰਤਜ਼ਾਰ ਕਰ ਰਹੇ ਹਨ। ਓਥੇ ਹੀ ਕਰੋਨਾ ਦੇ ਲਗਾਤਾਰ ਵਧਦੇ ਕੇਸਾਂ ਨੂੰ ਅਤੇ ਇੱਕ ਦੇ ਬਾਅਦ ਇੱਕ ਆ ਰਹੀ ਕਰੋਨਾ ਦੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਤਾਲਾਬੰਦੀ ਜਾਰੀ ਰੱਖੀ ਜਾ ਰਹੀ ਹੈ। ਸਰਕਾਰ ਸਮੇਂ-ਸਮੇਂ ਤੇ ਘਟ ਰਹੇ ਕੇਸਾਂ ਨੂੰ ਦੇਖਦੇ ਹੋਏ ਇਨ੍ਹਾਂ ਨਿਯਮਾਂ ਵਿੱਚ ਸੋਧ ਕਰਦੀ ਰਹਿੰਦੀ ਹੈ ਅਤੇ ਤਾਲਾਬੰਦੀ ਨਾਲ ਜੁੜੇ ਕਈ ਨਵੇਂ ਨਿਰਦੇਸ਼ ਵੀ ਜਾਰੀ ਕਰਦੀ ਰਹਿੰਦੀ ਹੈ।

ਦੂਜੀ ਲਹਿਰ ਦੇ ਕੇਸਾਂ ਵਿਚ ਹੁੰਦੀ ਕਟੌਤੀ ਨੂੰ ਦੇ ਕੇ ਸਰਕਾਰ ਵੱਲੋਂ ਬਹੁਤ ਜਗ੍ਹਾ ਤੇ ਢਿੱਲ ਦਿੱਤੀ ਜਾ ਰਹੀ ਹੈ ਅਤੇ ਕਈ ਥਾਵਾਂ ਨੂੰ ਸਖ਼ਤ ਨਿਰਦੇਸ਼ ਦੇ ਕੇ ਖੋਲਣ ਦੀ ਛੋਟ ਵੀ ਦਿੱਤੀ ਗਈ ਹੈ ਓਥੇ ਹੀ ਹਰਿਆਣਾ ਸਰਕਾਰ ਵੱਲੋਂ ਲਗਾਈ ਤਾਲਾਬੰਦੀ ਦੇ ਚਲਦਿਆਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਕਰੋਨਾ ਵਾਇਰਸ ਨਾਲ ਲਾਈਆਂ ਕਈ ਪਾਬੰਦੀਆਂ ਵਿੱਚ ਸੋਧ ਕੀਤੀ ਗਈ ਹੈ ਅਤੇ ਨਾਲ ਹੀ 28 ਜੂਨ ਤੱਕ ਇੱਕ ਹਫਤੇ ਲਈ ਤਾਲਾਬੰਦੀ ਨੂੰ ਹੋਰ ਵਧਾ ਦਿੱਤਾ ਗਿਆ ਹੈ।

ਹਰਿਆਣਾ ਸਰਕਾਰ ਵੱਲੋਂ ਅੰਤਿਮ ਸੰਸਕਾਰ ਅਤੇ ਵਿਆਹ ਤੇ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ 50 ਤੂੰ ਜ਼ਿਆਦਾ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ, ਉੱਥੇ ਹੀ ਸਪਾ ਸੈਂਟਰ ਅਤੇ ਸਵਿਮਿੰਗ ਪੂਲ ਆਦਿ ਨੂੰ ਫਿਲਹਾਲ ਬੰਦ ਹੀ ਰਹਿਣ ਦਿੱਤਾ ਗਿਆ ਹੈ।ਹਰਿਆਣਾ ਸਰਕਾਰ ਵੱਲੋਂ ਜਿਮ ਵੀ ਚਾਲੂ ਕਰ ਦਿੱਤੇ ਗਏ ਹਨ ਤੇ ਉਸ ਦੀ ਸਮਰੱਥਾ 50 ਫੀਸਦੀ ਰੱਖੀ ਗਈ ਹੈ। ਸੂਬੇ ਦੀਆਂ ਸਾਰੀਆਂ ਦੁਕਾਨਾਂ ਨੂੰ ਸਵੇਰ ਦੇ ਨੌਂ ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਖੁੱਲ੍ਹਾ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਉੱਥੇ ਹੀ ਕਾਰਪੋਰੇਟ ਦਫਤਰਾਂ ਨੂੰ ਸੌ ਫੀਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਇਜਾਜ਼ਤ ਮਿਲ ਗਈ ਹੈ ਪਰ ਇਸ ਦੌਰਾਨ ਕੁਲੀਗਸ ਨੂੰ ਕੋਰੋਨਾ ਦੇ ਪ੍ਰੋਟੋਕੋਲ ਅਤੇ ਸੋਸ਼ਲ ਡਿਸਟੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਇਨ੍ਹਾਂ ਸਭ ਤੋਂ ਇਲਾਵਾ ਸੂਬੇ ਦੇ ਬਾਰ ਅਤੇ ਰੈਸਟੋਰੈਂਟ ਵੀ 10 ਤੋਂ 10 ਤੱਕ ਖੁੱਲਣਗੇ। ਹਰਿਆਣਾ ਸਰਕਾਰ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ ਸਭ ਸੋਧਾਂ ਦੀ ਜਾਣਕਾਰੀ ਦਿੱਤੀ ਗਈ ਹੈ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …