Breaking News

ਅਗਸਤ ਮਹੀਨੇ ਵਿੱਚ ਕਿਸਾਨ ਕਰਵਾ ਸਕਦੇ ਹਨ ਟਿਊਬਵੈੱਲਾਂ ਦੀ ਮਲਕੀਅਤ ਤਬਦੀਲੀ, ਜਾਣੋ ਪੂਰੀ ਜਾਣਕਾਰੀ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ


ਟਿਊਬਵੈੱਲਾਂ ਦੀ ਮਲਕੀਅਤ ਤਬਦੀਲੀ ਕਰਵਾਉਣ ਲਈ ਪਾਵਰਕਾਮ ਨੇ ਯੋਜਨਾ ਜਾਰੀ ਕਰ ਦਿੱਤੀ ਹੈ ਤੇ ਇਸ ਦੇ ਤਹਿਤ ਟਿਊਬਵੈਲਾਂ ਦੀ ਮਲਕੀਅਤ ਤਬਦੀਲੀ ਲਈ ਕਈ ਇਲਾਕਿਆਂ ‘ਚ ਕੈਂਪ ਲਗਾਏ ਜਾਣਗੇ | ਕਿਸਾਨਾਂ ਨੂੰ ਅਕਸਰ ਹੀ ਤਕਸੀਮ ਜਾ ਕਿਸੇ ਹੋਰ ਕਾਰਨ ਟਿਊਬਵੈੱਲਾਂ ਦੀ ਮਲਕੀਅਤ ਤਬਦੀਲੀ ਕਰਵਾਉਣ ਦੀ ਜਰੂਰਤ ਪੈਂਦੀ ਹੈ ਜਿਸਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਂਸਲਾ ਕੀਤਾ ਹੈ |Image result for punjab kisan motor

18 ਅਗਸਤ ਨੂੰ ਪਾਵਰਕਾਮ ਵਲੋਂ ਬਠਿੰਡਾ ਅਧੀਨ ਵੱਖ-ਵੱਖ ਦਫ਼ਤਰਾਂ ਜੋ ਕਿ ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਭੋਗਪੁਰ, ਮਾਹਿਲਪੁਰ, ਨਕੋਦਰ, ਕਰਤਾਰਪੁਰ, ਨਵਾਂਸ਼ਹਿਰ, ਗੁਰਾਇਆ, ਗੜ੍ਹਸ਼ੰਕਰ, ਬੰਗਾ ਅਤੇ ਬਠਿੰਡਾ, ਭਗਤਾ ਭਾਈਕਾ, ਮੋੜ, ਮਾਨਸਾ, ਬੁਢਲਾਡਾ, ਫ਼ਰੀਦਕੋਟ, ਕੋਟਕਪੂਰਾ, ਮੋਗਾ, ਬਾਘਾ ਪਰਾਣਾ, ਫ਼ਿਰੋਜ਼ਪੁਰ, ਜਲਾਲਾਬਾਦ, ਜ਼ੀਰਾ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਅਬੋਹਰ, ਫ਼ਾਜ਼ਿਲਕਾ ਅਧੀਨ ਵੱਖ-ਵੱਖ ਦਫ਼ਤਰਾਂ ਵਿਚ 18 ਅਗਸਤ ਨੂੰ ਕੈਂਪ ਲਗਾਏ ਜਾ ਰਹੇ ਹਨ |Image result for punjab kisan motor

ਪਾਵਰਕਾਮ ਮੁਤਾਬਿਕ ਅਜੇਹੇ ਟਿਊਬਵੈੱਲ ਕੁਨੈਕਸ਼ਨਾਂ ਜਿਨ੍ਹਾਂ ਵਿਚ ਮਲਕੀਅਤ ਤਬਦੀਲੀ ਲੋੜੀਂਦੀ ਹੈ, ਦੇ ਖਪਤਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਵੰਡ ਦਫ਼ਤਰਾਂ ਵਿਚ ਪਹੰੁਚ ਕੇ ਇਸ ਮੌਕੇ ਦਾ ਫ਼ਾਇਦਾ ਉਠਾਉਣ | 18 ਅਗਸਤ ਨੂੰ ਮੁੱਖ ਇੰਜੀਨੀਅਰ/ਵੰਡ ਉਤਰ ਜਲੰਧਰ ਅਤੇ ਮੁੱਖ ਇੰਜੀ. ਵੰਡ ਪੱਛਮ ਬਠਿੰਡਾ ਅਧੀਨ ਵੱਖ-ਵੱਖ ਵੰਡ ਦਫ਼ਤਰਾਂ ਵਿਚ ਕ੍ਰਮਵਾਰ 90 ਅਤੇ 93 ਵਿਸ਼ੇਸ਼ ਕੈਂਪ ਲਗਾਏ ਜਾਣਗੇ |

Image result for punjab kisan motor

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …