Breaking News

ਅਕਾਲੀ ਦਲ ਨੂੰ ਲਗਾ ਵੱਡਾ ਝਟਕਾ – ਹੋਈ ਇਸ ਲੀਡਰ ਦੀ ਮੌਤ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅਕਾਲੀ ਦਲ ਬਾਰੇ ਆ ਰਹੀ ਹੈ ਜਿਹਨਾਂ ਨੂੰ ਇੱਕ ਵੱਡਾ ਝਟਕਾ ਲਗਾ ਹੈ। ਕੋਰੋਨਾ ਨੇ ਸਾਰੇ ਪੰਜਾਬ ਵਿਚ ਹਾਹਾਕਾਰ ਮਚਾਈ ਹੋਈ ਹੈ ਹਰ ਰੋਜ ਹੁਣ ਪੰਜਾਬ ਚ ਹਜਾਰ ਦੇ ਲਗਭਗ ਪੌਜੇਟਿਵ ਮਰੀਜ ਆ ਰਹੇ ਹਨ ਅਤੇ ਬਹੁਤ ਸਾਰੀਆਂ ਰੋਜਾਨਾ ਹੀ ਇਸ ਵਾਇਰਸ ਦਾ ਕਰਕੇ ਮੌਤਾਂ ਹੋ ਰਹੀਆਂ ਹਨ।

ਦੋਰਾਹਾ ‘ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ।ਸ਼ਨੀਵਾਰ ਵਾਇਰਸ ਕਾਰਨ ਦੋਰਾਹਾ ਦੇ ਸਾਬਕਾ ਅਕਾਲੀ ਕੌਂਸਲਰ ਮਨਜੀਤ ਸਿੰਘ ਜੱਗੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿੱਚ ਦਾਖਲ ਸਨ, ਦੀ ਮੌਤ ਹੋ ਗਈ ਇਸ ਖਬਰ ਦੇ ਆਉਣ ਨਾਲ ਸਾਰੇ ਅਕਾਲੀ ਦਲ ਵਿਚ ਸੋਗ ਦੀ ਲੇਹਰ ਦੌੜ ਗਈ ਹੈ। ਉਹਨਾਂ ਦੀ ਮੌਤ ਤੇ ਵੱਖ ਵੱਖ ਲੀਡਰਾਂ ਨੇ ਸੋਗ ਪ੍ਰਗਟ ਕੀਤਾ ਹੈ।

ਇਸਦੇ ਨਾਲ ਹੀ ਇਥੇ ਬਜੁਰਗ ਜੋੜੀਆਂ ਦੇ ਰਹਿਣ ਲਈ ਬਣਾਏ ਗਏ ਹੈਵਨਲੀ ਪੈਲੇਸ ਦੋਰਾਹਾ ‘ਚ ਰਹਿੰਦੇ 17 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਇਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਹੈਵਨਲੀ ਪੈਲੇਸ ਦੋਰਾਹਾ ‘ਚ ਰਹਿਣ ਵਾਲੇ 17 ਬਜੁਰਗਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸਟੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਸਿਟੀਜਨ ਹੋਮ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਇਲ ਸਬ ਡਵੀਜਨ ਅੰਦਰ ਇਹ ਕੋਰੋਨਾ ਨਾਲ ਤੀਸਰੀ ਮੌਤ ਹੈ

ਜਦੋਂਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ‘ਤੇ ਡਿਊਟੀ ਕਰਨ ਵਾਲੇ ਪੁਲਸ ਮੁਲਾਜਮ ਏ.ਐਸ.ਆਈ ਜਸਪਾਲ ਸਿੰਘ ਵਾਸੀ ਪਾਇਲ ਦੀ ਪੀ.ਜੀ.ਆਈ ਚੰਡੀਗੜ ਵਿਖੇ ਅਤੇ ਕਾਨੂੰਗੋਂ ਗੁਰਮੇਲ ਸਿੰਘ ਵਾਸੀ ਪਾਇਲ ਦੀ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਚੁੱਕੀ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਏਅਰਪੋਰਟ ਤੇ ਟਾਈਮ ਪਾਸ ਕਰਨ ਲਈ ਔਰਤ ਨੇ ਕੀਤਾ ਅਜਿਹਾ ਕੰਮ ਕੇ ਹੋ ਗਈ ਬੱਲੇ ਬੱਲੇ – ਸਾਰੀ ਦੁਨੀਆਂ ਤੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ ਅਕਸਰ ਹੀ ਕੁਝ ਲੋਕ ਟਾਇਮ ਪਾਸ ਕਰਨ ਦੇ ਲਈ ਵੱਖਰੇ – …